News

ਸ਼ੇਖ ਹਸੀਨਾ ਦੇ ਇਸਤੀਫਾ ਦੇਣ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਮਚੀ ਹਾਹਾਕਾਰ ਬੰਗਲਾਦੇਸ਼ ਦੇ ਹਾਲਾਤ ਨੂੰ ਦੇਖਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਨੇ ਜਤਾਈ ਚਿੰਤਾ |

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਉਥੇ ਦੇ ਲੋਕਾਂ ਨੇ ਹੋਰ ਰੂਪ ਧਾਰਨ ਕਰ ਲਿਆ ਹੈ ਤੇ ਜਗ੍ਹਾ ਜਗ੍ਹਾ ਅੱਗਾਂ ਲਗਾਈਆਂ ਜਾ ਰਹੀਆਂ ਹਨ ਤੇ ਮੰਦਰਾਂ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਬੰਗਲਾਦੇਸ਼ ਦੇ ਵਿੱਚ ਜਿਹੜੀ ਰਾਜਨੀਤਿਕ ਸਥਿਤੀ ਹੈ ਉਹ ਬਹੁਤ ਖਰਾਬ ਹੋ ਚੁੱਕੀ ਹੈ ਉੱਥੇ ਭੀੜਾ ਜਿਹੜੀਆਂ ਨੇ ਉਹ ਉਗਰ ਹੋਈਆਂ ਨੇ ਸਾਡੀ ਜਿਹੜੀ ਵੱਡੀ ਚਿੰਤਾ ਹੈ ਉਹ ਇਸ ਗੱਲ ਦੀ ਹੈ ਕਿ ਉੱਥੇ ਸਾਡੇ ਇਤਿਹਾਸਿਕ ਸਥਾਨ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਪਾਵਨ ਅਸਥਾਨ ਹੈ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਵੀ ਉੱਥੇ ਪਾਵਨ ਅਸਥਾਨ ਹ। ਜਿਵੇਂ ਕਿ ਖਬਰਾਂ ਆ ਰਹੀਆਂ ਨੇ ਕਿ ਉੱਥੇ ਘੱਟ ਗਿਣਤੀਆਂ ਦੇ ਜਿਹੜੇ ਸਥਾਨ ਹ ਧਾਰਮਿਕ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨਾਂ ਨੂੰ ਭੀੜਾਂ ਵੱਲੋਂ ਉਗਰੋ ਕੇ ਨਿਸ਼ਾਨਾ ਬਣਾਉਣਾ ਇਹ ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਵੀ ਹੈ ਪਰ ਅਸਲ ਸਰਕਾਰ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਬੰਗਲਾਦੇਸ਼ ਦੇ ਅੰਦਰ ਜਿੰਨੇ ਵੀ ਘੱਟ ਗਿਣਤੀਆਂ ਨਾਲ ਸੰਬੰਧਿਤ ਸਥਾਨ ਹੈ ਸਾਡੇ ਚਾਹੇ ਸਾਡੇ ਉਹ ਗੁਰਧਾਮ ਹੈ ਇਤਿਹਾਸਿਕ ਅਤੇ ਚਾਹੇ ਉਹ ਮੰਦਰ ਨੇ ਉਹਨਾਂ ਦੀ ਸੁਰੱਖਿਆ ਭਾਰਤ ਸਰਕਾਰ ਜਿਹੜੀ ਹ ਉਹ ਯਕੀਨੀ ਬਣਾਵੇ। ਸਾਨੂੰ ਬਹੁਤ ਵੱਡਾ ਫਿਕਰ ਹੈ

Comment here

Verified by MonsterInsights