ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀਆਂ ਇਹ ਤਸਵੀਰਾਂ ਬੇਹੱਦ ਡਰਾ ਕੇ ਰੱਖ ਦੇਣ ਵਾਲਿਆਂ ਨੇ ਜਿਸ ਵਿਚ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਚੱਕਰ ਚ ਦੋ ਨੌਜਵਾਨਾਂ ਨਾਲ ਉਹ ਕੁੱਝ ਹੋਇਆ ਕਿ ਇੱਕ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪੈ ਗਿਆ |
ਇਹ ਖੌਫਨਾਕ ਹਾਦਸਾ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਰੀਲ ਬਣਾਉਣ ਦੇ ਚੱਕਰ ਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਗੱਲ ਦੱਸੀ ਜਾ ਰਹੀ ਹੈ |
ਦੱਸਿਆ ਜਾ ਰਿਹਾ ਹੈ ਕਿ ਦੋ ਦੋਸਤ ਝਰਨੇ ਚ ਨਹਾਉਣ ਗਏ ਸਨ ਅਤੇ ਇਸ ਦੌਰਾਨ ਉਹ ਝਰਨੇ ਚ ਖੜ ਕੇ ਰੀਲ ਬਣਾਉਣ ਲੱਗ ਪਏ ਇਸਦੇ ਦੌਰਾਨ ਝਰਨੇ ਦਾ ਪਾਣੀ ਯੁੱਕ ਦਮ ਏਨਾ ਤੇਜ਼ ਹੋ ਗਿਆ ਕਿ ਇਹ 150 ਫੁੱਟ ਹੇਠਾਂ ਪਾਣੀ ਦੇ ਤੇਜ਼ ਵਹਾਅ ਚ ਜਾ ਡਿੱਗੇ ਤੇ ਫੇਰ ਰੁੜ੍ਹਦੇ ਹੋਏ ਪਾਣੀ ਚ ਬਣੇ ਇੱਕ ਬੈਰੀਕੇਡ ਨੂੰ ਫੱੜ ਰੁੜ੍ਹਨ ਤੋਂ ਬਚਣ ਦੀ ਕੋਸ਼ਿਸ਼ ਕਰਨ ਲੱਗੇ ਇਸ ਦੌਰਾਨ ਸੈਲਾਨੀਆਂ ਨੇ ਵੀ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਦੱਸਿਆ ਜਾ ਰਿਹਾ ਹੈ ਕਿ ਰੁੜ੍ਹਨ ਕਾਰਨ ਇੱਕ ਨੌਜਆਨ ਦੀ ਮੌਤ ਹੋ ਗਈ |
ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਦੇ ਚੱਕਰ ‘ਚ ਨੌਜਵਾਨ ਨੇ ਗਵਾਈ ਜਾਨ ਰੀਲ ਬਣਾਉਂਦੇ ਹੋਏ ਦੇਖੋ ਆਹ ਕੀ ਹੋ ਗਿਆ, ਵੀਡੀਓ ਹੋਈ ਅੱਗ ਵਾਂਗ ਵਾਇਰਲ |
Related tags :
Comment here