Punjab news

ਬਟਾਲਾ ਪੁਲਿਸ ਨੇ ਵੱਖ ਵੱਖ ਦੋ ਕੇਸਾਂ ਨੂੰ ਚੁੱਟਕੀਆਂ ‘ਚ ਸੁਲਝਾਇਆ ਅ/ਰੋ/ਪੀ/ਆਂ ਨੂੰ ਕੀਤਾ ਕਾਬੂ, ਮਾਮਲਾ ਪੁਰਾਣੀ ਰੰਜਿਸ਼ |

ਬਟਾਲਾ ਪੁਲਿਸ ਅਧੀਨ ਪੈਂਦੇ ਬਟਾਲਾ ਸਿਟੀ ਰੋਡ ਤੇ ਬੀਤੀ 24 ਜੁਲਾਈ ਨੂੰ ਲੂਥਰਾ ਜਿਊਲਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਸਵਾਰ ਦੋ ਅਨਪਛਾਤਿਆ ਵਲੋਂ ਫਾਇਰਿੰਗ ਕੀਤੀ ਗਈ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਹਿਜ਼ਾਦਾ ਵਿੱਚ 27 ਜੁਲਾਈ ਨੂੰ ਸਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹਨਾਂ ਦੋਵੇ ਕੇਸਾਂ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਇਹਨਾਂ ਦੋਵਾਂ ਕੇਸਾਂ ਵਿਚ ਸ਼ਾਮਿਲ ਚਾਰ ਆਰੋਪੀਆ ਨੂੰ ਕਾਬੁ ਕਰਦੇ ਹੋਏ ਲੂਥਰਾ ਜਿਊਲਰ ਤੇ ਫਾਇਰਿੰਗ ਦੌਰਾਨ ਵਰਤੇ ਗਏ 32 ਬੋਰ ਪਿਸਟਲ ਨੂੰ ਵੀ ਬਰਾਮਦ ਕੀਤਾ ਗਿਆ ਹੈ ਜੋ ਨਜਾਇਜ਼ ਹੈ ਅਤੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਸਵਿੰਦਰ ਕਤਲ ਮਾਮਲੇ ਵਿੱਚ ਪੁਰਾਣੀ ਰੰਜਿਸ ਵੀ ਹੋ ਸਕਦੀ ਹੈ ਇਸ ਉਤੇ ਅਗਲੀ ਜਾਂਚ ਸ਼ੁਰੂ ਹੈ ਬਾਕੀ ਲੂਥਰਾ ਜਿਊਲਰ ਮਾਮਲੇ ਵਿਚ ਕਾਬੁ ਕੀਤੇ ਗਏ ਦੋ ਅਰੋਪੀਆ ਤੇ ਪਹਿਲਾ ਵੀ ਕੇਸ ਦਰਜ ਹਨ ਬਾਕੀ ਅੱਗੇ ਦੀ ਪੁਲਿਸ ਜਫ਼ਤੀਸ਼ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ

Comment here

Verified by MonsterInsights