News

ਨੌਜਵਾਨ ਨੂੰ ਜ਼ਹਿ.ਰੀਲੀ ਦਵਾਈ ਪਿਲਾ ਕੇ ਮਾ.ਰ.ਨ ਵਾਲਿਆ ਦੀ ਗ੍ਰਿਫਤਾਰੀ ਨਾ ਹੋਣ ‘ਤੇ ਪਰਿਵਾਰਿਕ ਮੈਂਬਰਾਂ ਨੇ SSP ਦਫ਼ਤਰ ਦੇ ਮੂਹਰੇ ਲਾਇਆ ਧਰਨਾ |

ਬੀਤੇ ਦਿਨੀਂ ਥਾਣਾ ਦੋਰਾਂਗਲਾ ਦੇ ਤਹਿਤ ਆਉਂਦੇ ਪਿੰਡ ਸੰਘੇਰ ਦੇ ਨੌਜਵਾਨ ਜਸ਼ਨਪ੍ਰੀਤ ਸਿੰਘ ਦੀ ਜਹਰੀਲੀ ਦਵਾਈ ਨਿਗਲਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੀ ਮਾਤਾ ਕੁਲਦੀਪ ਕੌਰ ਪਤਨੀ ਕਸ਼ਮੀਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸਦੇ ਪੁੱਤਰ ਜਸ਼ਨਪ੍ਰੀਤ ਨਾਲ ਬੁਰੀ ਤਰਾਂ ਮਾਰ ਕੁਟਾਈ ਕਰਨ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸਦੇ ਮੂੰਹ ਵਿਚ ਜਹਿਰੀਲੀ ਦਵਾਈ ਰਾਊਡ ਅੱਪ ਪਾ ਕੇ ਮਾਰਿਆ ਸੀ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ ਮਾਤਾ ਕੁਲਦੀਪ ਕੌਰ ਨੇ ਦੱਸਿਆ ਸੀ ਕਿ ਦੋ ਜੂਨ ਨੂੰ 12-30 ਵਜੇ ਦੁਪਹਿਰ ਨੂੰ ਮੇਰੇ ਲੜਕੇ ਦਾ ਫੋਨ ਮੈਨੂੰ ਆਇਆ ਤੇ ਉਸਨੇ ਦੱਸਿਆ ਕਿ ਦੋਸੀਆ ਨੇ ਉਸਨੂੰ ਜਾਨੋ ਮਾਰਨ ਦੀ ਨੀਅਤ ਨਾਲ ਧੱਕੇ ਨਾਲ ਜਹਿਰੀਲੀ ਦਵਾਈ ਰਾਉਂਡ ਅੱਪ ਪਿਆ ਦਿੱਤੀ ਹੈ ਅਤੇ ਉਸ ਨਾਲ ਮਾਰ ਕੁਟਾਈ ਵੀ ਕੀਤੀ ਹੈ ਇਸਤੇ ਮੈਂ ਅਤੇ ਮੇਰਾ ਪਿਤਾ ਨਿਰਮਲ ਸਿੰਘ ਮੌਕੇ ਤੇ ਪਹੁੰਚੇ ਸੀ ਅਤੇ ਉਸ ਨੂੰ ਪਹਿਲਾਂ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲਾਂ ਤੇ ਫਿਰ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਸੀ ਜਿੱਥੇ 15 ਦਿਨ ਦਾ ਇਲਾਜ ਤੋਂ ਬਾਅਦ 17 ਜੂਨ ਨੂੰ ਉਸ ਦੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਨੌਜਵਾਨ ਜਸ਼ਨਪ੍ਰੀਤ ਨੇ ਦੋਸ਼ੀਆਂ ਦੇ ਨਾਂਵਾਂ ਦਾ ਵੀ ਖੁਲਾਸਾ ਕੀਤਾ ਸੀ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਪਰ ਪੁਲਿਸ ਵੱਲੋਂ ਚਾਰ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਬਾਵਜੂਦ ਉਹਨਾਂ ਵਿੱਚੋਂ ਸਿਰਫ ਇੱਕ ਦੋਸ਼ੀ ਨੂੰ ਗਿਰਫਤਾਰ ਕੀਤਾ ਗਿਆ। ਮ੍ਰਿਤਕ ਦੀ ਮਾਂ ਦਾ ਦੋਸ਼ ਹੈ ਕਿ ਪਿੰਡ ਦਾ ਇੱਕ ਸਾਬਕਾ ਸਰਪੰਚ ਦੋਸ਼ੀਆਂ ਨੂੰ ਬਚਾ ਰਿਹਾ ਹੈ ਅਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਰਾਜੀਨਾਮਾ ਕਰਨ ਲਈ ਦਬਾਅ ਬਣਾ ਰਿਹਾ ਹੈ ।
ਮ੍ਰਿਤਕ ਨੌਜਵਾਨ ਜਸ਼ਨਪ੍ਰੀਤ ਦੀ ਮਾਂ ਕੁਲਦੀਪ ਕੌਰ ਨੇ ਕਿਹਾ ਕਿ ਉਹ ਕਈ ਵਾਰ ਇਸ ਦੀ ਸ਼ਿਕਾਇਤ ਪੁਲਿਸ ਦੇ ਅਧਿਕਾਰੀਆਂ ਨੂੰ ਕਰ ਚੁੱਕੀ ਹੈ ਪਰ ਨਾ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਰਹੀ ਹੈ ਅਤੇ ਨਾ ਹੀ ਸਾਬਕਾ ਸਰਪੰਚ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਸਨੇ ਕਿਹਾ ਕਿ ਜਦ ਤੱਕ ਉਹ ਆਪਣੇ ਮ੍ਰਿਤਕ ਪੁੱਤਰ ਨੂੰ ਮਾਰਨ ਵਾਲਿਆਂ ਨੂੰ ਸਜ਼ਾ ਨਹੀਂ ਦਵਾ ਲੈਂਦੀ ਉਹ ਚੈਨ ਨਾਲ ਨਹੀਂ ਬੈਠੇਗੀ ਅਤੇ ਜੇਕਰ ਕੁਝ ਦਿਨਾਂ ਵਿੱਚ ਹੀ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਉਹ ਖੁਦ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਆਤਮ ਹੱਤਿਆ ਕਰ ਲਵੇਗੀ।

Comment here

Verified by MonsterInsights