NewsPunjab news

ਖੰਨਾ ਰੋਡ ‘ਤੇ ਵਾਪਰਿਆ ਦ.ਰ.ਦ.ਨਾ.ਕ ਹਾ/ਦ/ਸਾ, ਆਪਣੀ ਹੀ ਬੱਸ ਨੀਚੇ ਆ/ਕੇ ਨਿੱਕਲੀ ਜਾ/ਨ ਸੁਣੋ ਪੂਰਾ ਮਾਮਲਾ !

ਇਥੋਂ ਦੇ ਖੰਨਾਂ ਰੋਡ ਉਪਰ ਪਿੰਡ ਉਟਾਲਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਆਪਣੀ ਹੀ ਬੱਸ ਹੇਠ ਆ ਕੇ ਇਕ ਕੰਡਕਟਰ ਵੱਲੋਂ ਦਮ ਤੋੜ ਦੇਣ ਦਾ ਪਤਾ ਚੱਲਿਆ ਹੈ | ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਸ ਦਾ ਕੰਡਕਟਰ ਬੱਸ ਨੂੰ ਪਿਛਾਂਹ ਕਰਵਾ ਰਿਹਾ ਸੀ | ਮਿਲੀ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਪ੍ਰਾਇਵੇਟ ਬੱਸ ਜਿਸਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਇਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾਅ ਰਿਹਾ ਸੀ | ਪਿੰਡ ਉਟਾਲਾਂ ਨੇੜੇ ਸੜਕ ਉਪਰ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਬੈਕ ਕਰਵਾਉਣ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ਵਿਚ ਲੈ ਲਿਆ | ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ | ਪੁਲਿਸ ਵੱਲੋਂ ਕਾਰਵਾਈ ਕਰਦਿਆਂ ਬੱਸ ਦੇ ਡਰਾਈਵਰ ਦੇ ਖਿਲਾਫ ਅਣਗਹਿਲੀ ਅਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਮਿ੍ਤਕ ਜੋ ਆਪਣੇ ਪਿਛੇ ਦੋ ਸਾਲ ਦੀ ਧਾੀ ਅਤੇ ਪਤਨੀ ਨੂੰ ਛੱਡ ਗਿਆ ਹੈ, ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਲਾਸ਼ ਘਰ ਵਿਚ ਰੱਖ ਦਿੱਤਾ ਗਿਆ ਹੈ |

Comment here

Verified by MonsterInsights