Punjab news

ਦਿਨ ਦਿਹਾੜੇ ਬਾਜ਼ਾਰ ਵਿੱਚ ਵੀ ਨਹੀਂ ਬਖਸ਼ ਰਹੇ ਲੋਕਾਂ ਨੂੰ “ਚੋਰ” ਦੁਕਾਨਦਾਰ ਦੀ ਮਿਹਨਤ ਦੀ ਕਮਾਈ ਨੂੰ ਬਣਾਇਆ ਚੋਰਾਂ ਨੇ ਨਿਸ਼ਾਨਾ |

ਪਟਿਆਲਾ ਸ਼ਹਿਰ ਵਿੱਚ ਅੱਜ ਕੱਲ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹ। ਅੱਜ ਦਿਨ ਦਿਹਾੜੇ ਪਟਿਆਲਾ ਸ਼ਹਿਰ ਦੇ ਭਰੀ ਆਬਾਦੀ ਵਾਲੇ ਇਲਾਕਾ ਤੋਪਖਾਨਾ ਮੋੜ ਤੋਂ ਦੁਕਾਨ ਦੇ ਬਾਹਰ ਖੜੀ ਇੱਕ ਸਕੂਟਰੀ ਦੀ ਡਿੱਗੀ ਚੋਂ ਇੱਕ ਨੌਜਵਾਨ ਬੜੇ ਬੇਖੌਫ ਇਰਾਦਿਆਂ ਦੇ ਨਾਲ ਆਇਆ ਅਤੇ ਨਕਲੀ ਚਾਬੀ ਦੇ ਨਾਲ ਉਸ ਡਿੱਕੀ ਨੂੰ ਤੋੜ ਕੇ ਉਸ ਵਿੱਚੋਂ ਰਕਮ ਦਾ ਭਰਿਆ ਲਿਫਾਫਾ ਲੈ ਕੇ ਫਰਾਰ ਹੋ ਗਿਆ ਦੁਕਾਨਦਾਰਾਂ ਦੀ ਮੰਨੀਏ ਤਾਂ ਇਹ ਰਕਮ ਪੰਜ ਸਾਢੇ ਪਜ ਲੱਖ ਰੁਪਏ ਦੇ ਆਸ ਪਾਸ ਦੱਸੀ ਜਾ ਰਹੀ ਹੈ ਉਥੇ ਦੁਕਾਨਦਾਰ ਨੇ ਕਿਹਾ ਕਿ ਕੁਝ ਸੈਕਿੰਡ ਦੇ ਲਈ ਮੇਰਾ ਬੇਟਾ ਕੋਈ ਕੰਮ ਕਰਨ ਲਈ ਗਿਆ ਸੀ ਤੇ ਆਦ ਦੇ ਸਮੇਂ ਤੱਕ ਇਹ ਕਾਰਾ ਹੋ ਗਿਆ |

Comment here

Verified by MonsterInsights