Punjab news

ਖਜ਼ਾਨਾ ਮੰਤਰੀ ਦੇ ਹਲਕੇ ਦੇ ਮੰਦੜੇ ਹਾ,ਲ ਸੀਵਰੇਜ ਦੀ ਸਮੱਸਿਆ ਤੋਂ ਲੋਕ ਪਰੇਸ਼ਾਨ ਸਰਕਾਰ ਦੇ ਖਿਲਾਫ਼ ਕੀਤੀ ਜੰਮ ਕੇ ਨਾ/ਅ/ਰੇ/ਬਾ/ਜ਼ੀ ||

ਜੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸੰਗਰੂਰ ਦੇ ਦਿੜਬਾ ਦੀਆਂ ਹਨ ਜਿੱਥੇ ਸੀਵਰੇਜ ਦੇ ਗੰਦੇ ਪਾਣੀ ਦੇ ਵਿੱਚ ਦੀ ਲੋਕਾਂ ਨੂੰ ਲੰਘਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਹਲਕਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਆਪਣਾ ਹਲਕਾ ਹੈ ਜਿੱਥੋਂ ਦੇ ਹਾਲਾਤ ਵੱਧ ਤੋਂ ਬੱਤਰ ਬਣੇ ਹੋਏ ਹਨ ਪਿੰਡ ਦੀ ਮੇਨ ਫਿਰਨੀ ਜੋ ਕਿ ਝੀਲ ਦਾ ਰੂਪ ਧਾਰਨ ਕਰ ਗਈ ਹੈ ਪਰ ਝੀਲ ਕਿਨਾਰੇ ਤਾਂ ਫਿਰ ਵੀ ਲੋਕ ਆਨੰਦ ਮਾਣਦੇ ਹਨ ਪਰੰਤੂ ਇਹ ਲੋਕ ਤਾਂ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਹੋ ਰਹੇ ਹਨ ਜਿੱਥੇ ਮੁਹੱਲਾ ਵਾਸੀਆਂ ਨੇ ਮੀਡੀਆ ਦੇ ਸਾਹਮਣੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਉੱਥੇ ਹੀ ਉਹਨਾਂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ ਵੀ ਜਮ ਕੇ ਭੜਾਸ ਕੱਢੀ ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਇੱਕ ਮਹੀਨੇ ਦੇ ਕਰੀਬ ਇਸ ਸੀਵਰੇਜ ਦੇ ਗੰਦੇ ਪਾਣੀ ਨੂੰ ਖੜੇ ਹੋਇਆ ਹੋ ਗਿਆ ਹੈ ਪਰ ਇਸ ਦੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਸਾਰ ਨਹੀਂ ਲੇਤੀ ਜਾ ਰਹੀ ਜਦਕਿ ਸਾਡੇ ਘਰਾਂ ਦੇ ਬਜ਼ੁਰਗ ਅਤੇ ਬੱਚੇ ਬੇਹੱਦ ਪਰੇਸ਼ਾਨ ਹਨ ਉਹਨਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਜਾਣ ਸਮੇਂ ਵੀ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਸਕੂਲੀ ਬੱਚੇ ਇਸ ਗੰਦੇ ਪਾਣੀ ਵਿੱਚ ਫਿਸਲ ਕੇ ਗਿਰ ਜਾਂਦੇ ਹਨ ਅਤੇ ਉਹਨਾਂ ਦੀ ਸਕੂਲੀ ਡਰੈਸ ਵੀ ਖਰਾਬ ਹੋ ਜਾਂਦੀ ਹੈ ਕਈ ਬਜ਼ੁਰਗ ਇਸ ਗੰਦੇ ਪਾਣੀ ਵਿੱਚ ਗਿਰਨ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਮਾਮੂਲੀ ਸੱਟਾਂ ਵੀ ਲੱਗੀਆਂ ਪ੍ਰੰਤੂ ਉਹਨਾਂ ਕਿਹਾ ਕਿ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਨਹੀਂ ਤਾਂ ਕੋਈ ਆਉਣ ਵਾਲੇ ਦਿਨਾਂ ਵਿੱਚ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਅੱਜ ਮਹੱਲਾ ਵਾਸੀਆਂ ਨੇ ਖਜ਼ਾਨਾ ਮੰਤਰੀ ਦਿੜ੍ਹਬਾ ਦਫਤਰ ਜਾ ਕੇ ਸਮੱਸਿਆ ਬਾਰੇ ਜਾਣੂ ਕਰਵਾਇਆ ਇਸ ਮੌਕੇ ਦਫਤਰ ਦੇ ਵਿੱਚ ਮੌਜੂਦ ਵਿਅਕਤੀਆਂ ਨੇ ਖਜ਼ਾਨਾ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨਾਲ ਮਹਿਲਾਵਾਂ ਦੀ ਫੋਨ ਤੇ ਗੱਲ ਕਰਵਾਈ ਜਿੱਥੇ ਖਜ਼ਾਨਾ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨੇ ਸਖਤ ਨਿਰਦੇਸ਼ ਦੇ ਕੇ ਐਸਡੀਓ ਗੁਰਪ੍ਰੀਤ ਸਿੰਘ ਦੀ ਡਿਊਟੀ ਲਗਾਈ ਕਿ ਇਸ ਸਮੱਸਿਆ ਨੂੰ ਜਲਦ ਹੱਲ ਕਰਵਾਇਆ ਜਾਵੇ ਨਹੀਂ ਤਾਂ ਕਿਸੇ ਦੀ ਵੀ ਅਣਗਹਿਲੀ ਹੋਵੇ ਜੋ ਕਿ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਬੇਸ਼ੱਕ ਉਹ ਕਿਸੇ ਵੀ ਅਧਿਕਾਰੀ ਦੀ ਅਣਗੈਲੀ ਹੋਵੇ ਇਸ ਮੌਕੇ ਗੁੱਸੇ ਵਿੱਚ ਆਈਆਂ ਮਹਿਲਾਵਾਂ ਨੇ ਸੀਵਰੇਜ ਬੋਰਡ ਦੇ ਐਸਡੀਓ ਗੁਰਪ੍ਰੀਤ ਨੂੰ ਮੌਕਾ ਦੇਖਣ ਲਈ ਵੀ ਕਿਹਾ ਅਤੇ ਐਸਡੀਓ ਗੁਰਪ੍ਰੀਤ ਮੌਕਾ ਦੇਖਣ ਪਹੁੰਚੇ ਤਾਂ ਉੱਥੇ ਹਾਲਾਤ ਦੇਖ ਐਸਡੀਓ ਗੁਰਪ੍ਰੀਤ ਦੇ ਵੀ ਪਸੀਨੇ ਛੁੱਟਣ ਲੱਗੇ ਤਾਂ ਜਿੱਥੇ ਤਸਵੀਰਾਂ ਕੈਮਰੇ ਵਿੱਚ ਵੀ ਕੈਦ ਹੋ ਗਈਆਂ ਜਿਸ ਤੋਂ ਬਾਅਦ ਐਸਡੀਓ ਗੁਰਪ੍ਰੀਤ ਨੇ ਮਹਿਲਾਵਾਂ ਨੂੰ ਭਰੋਸਾ ਦਵਾਇਆ ਕਿ ਇਸ ਮਸਲੇ ਦਾ ਹੱਲ ਜਲਦ ਕਰਵਾ ਦਿੱਤਾ ਜਾਵੇਗਾ ਪਰੰਤੂ ਜੋ ਇਸ ਦਾ ਪੱਕਾ ਹੱਲ ਹੈ ਉਸ ਨੂੰ ਕਰਨ ਦੇ ਲਈ ਟਾਈਮ ਲੱਗੇਗਾ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੰਨੇ ਅਪਡੇਟ ਜਮਾਨੇ ਵਿੱਚ ਲੋਕ ਐਸੀ ਗੰਦਗੀ ਵਾਲੀ ਜਗ੍ਹਾ ਦੇ ਵਿੱਚ ਰਹਿਣ ਲਈ ਮਜਬੂਰ ਨੇ ਤਾਂ ਹਾਲਾਤ ਤੁਸੀਂ ਆਪ ਖੁਦ ਦੇਖ ਸਕਦੇ ਹੋ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਵਿਅਕਤੀ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋਈ ਬਿਮਾਰ ਹੁੰਦਾ ਹੈ ਤਾਂ ਉਸਦਾ ਜਿੰਮੇਵਾਰ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਹੋਵੇਗੀ

Comment here

Verified by MonsterInsights