ਅਕਸਰ ਦੇਖਿਆ ਜਾਂਦਾ ਹੈ ਕਿ ਕਈ ਅਵਾਰਾ ਗਊਆਂ ਸੜਕਾਂ ‘ਤੇ ਬੈਠ ਕੇ ਤੇ ਸੜਕਾਂ ‘ਤੇ ਘੁੰਮਦੀਆਂ ਰਹਿੰਦੀਆਂ ਹਨ, ਜਿਸ ਕਾਰਨ ਕਈ ਸੜਕ ਹਾਦਸੇ ਵੀ ਵਾਪਰਦੇ ਨਜ਼ਰ ਆਉਂਦੇ ਹਨ। ਇਸ ਸਬੰਧੀ ਅੱਜ ਰਾਸ਼ਟਰੀ ਗਊ ਰਕਸ਼ਾ ਮਹਾਂ ਸੰਘ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਪੱਕੇ ਤੌਰ ‘ਤੇ ਭੁੱਖ ਹੜਤਾਲ ‘ਤੇ ਬੈਠ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰ ਗੂੰ ਰਕਸ਼ਾ ਸੰਘ ਦੇ ਆਗੂ ਡਾਕਟਰ ਰੋਹਨ ਮਹਿਰਾ ਨੇ ਕਿਹਾ ਕਿ ਅਵਾਰਾ ਸੜਕਾਂ ‘ਤੇ ਘੁੰਮ ਰਹੀਆਂ ਗਊਆਂ ਤੂੰ ਲੈ ਕੇ ਜਿਹੜੀਆਂ ਮੰਗਾਂ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਉਸ ਨੂੰ ਲੈ ਕੇ ਅਸੀਂ ਅਨਮਿਥੇ ਸਮੇਂ ਦੇ ਲਈ ਭੰਡਾਰੀ ਕੁਲ ਤੇ ਭੁੱਖ ਹੜਤਾਲ ਤੇ ਬੈਠੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ 500 ਗਊ ਸ਼ੈੱਡ ਬਣਾਏ ਜਾਣਗੇ, ਜਿਸ ਲਈ ਸਰਕਾਰ ਨੇ ਕਾਊ ਸੇਸ ਵੀ ਲਗਾਈ ਸੀ ਪਰ ਅੱਜ ਤੱਕ ਪੰਜਾਬ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਇਕੱਠੇ ਕੀਤੇ ਗਊ ਸੇਸ ਨੂੰ ਜਨਤਕ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਵਿੱਚ 2016 ਤੋਂ ਹੁਣ ਤੱਕ ਇਕੱਠੀ ਹੋਈ ਕੁੱਲ ਗਊ ਸੈੱਸ ਨੂੰ ਉਸਾਰੀ ਲਈ ਵਰਤਿਆ ਜਾਵੇ। ਇਹ ਨਵੇਂ ਗਊ ਸ਼ੈਲਟਰਾਂ ਲਈ ਜਾਰੀ ਕੀਤੇ ਜਾਣ, ਜਦਕਿ ਜਿਨ੍ਹਾਂ ਵਿਭਾਗਾਂ ਨੇ ਗਊ ਸੈੱਸ ਪੰਜਾਬ ਸਰਕਾਰ ਕੋਲ ਜਮ੍ਹਾਂ ਨਹੀਂ ਕਰਵਾਇਆ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਅਤੇ ਇਸ ਦੇ ਨਾਲ ਹੀ ਪੰਜਾਬ ਵਿੱਚ 2016 ਤੋਂ ਪੰਜਾਬ ਦੇ ਲੋਕਾਂ ਤੋਂ ਵਸੂਲੇ ਜਾ ਰਹੇ ਟੈਕਸਾਂ ਦੀ ਜਾਂਚ ਕਮੇਟੀ ਬਣਾਈ ਜਾਵੇ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਅਸੀਂ ਅੰਮ੍ਰਿਤਸਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਘੁੰਮ ਰਹੀਆਂ ਸਾਰੀਆਂ ਗਊਆਂ ਨੂੰ ਗਊਸ਼ਾਲਾ ਵਿੱਚ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ ਅੰਮਿ੍ਤਸਰ ਦੀਆਂ ਸੜਕਾਂ ‘ਤੇ ਛੱਡੀਆਂ ਜਾ ਰਹੀਆਂ ਗਊਆ’ ਨੂੰ ਲੈਕੇ ਡੇਅਰੀ ਵਾਲਿਆ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਅੰਮਿ੍ਤਸਰ ਸ਼ਹਿਰ ‘ਚੋਂ ਸਾਰੀਆਂ ਡੇਅਰੀਆਂ ਨੂੰ ਹਟਾਇਆ ਜਾਵੇ ਤਾਂ ਜੋ ਗਊਆਂ ਸੜਕਾਂ ‘ਤੇ ਨਾ ਘੁੰਮਣ ਅਤੇ ਗਊਆਂ ਨਾਲ ਸੜਕ ਹਾਦਸੇ ਨਾ ਵਾਪਰੇ | ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਨਿਰਧਾਰਤ ਸਮੇਂ ਤੱਕ ਭੰਡਾਰੀ ਪੁਲ ‘ਤੇ ਬੈਠ ਕੇ ਧਰਨਾ ਦੇਵਾਂਗੇ।
ਸੜਕਾਂ ‘ਤੇ ਘੁੰਮ ਰਹੀਆਂ ਅਵਾਰਾ ਗਊਆ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿ/ਲਾ/ਫ ਕੀਤਾ ਗਿਆ ਪ੍ਰਦਰਸ਼ਨ |
July 13, 20240
Related Articles
July 5, 20220
ਨਵੇਂ ਮੰਤਰੀਆਂ ਨੂੰ ਮਿਲੇ ਮਹਿਕਮੇ, ਜੌੜਾਮਾਜਰਾ ਨੂੰ ਸਿਹਤ, ਹਰਜੋਤ ਬੈਂਸ ਬਣੇ ਨਵੇਂ ਸਿੱਖਿਆ ਮੰਤਰੀ
ਪੰਜਾਬ ਵਿੱਚ ਨਵੇਂ ਬਣੇ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੂੰ ਲੋਕ ਸੰਪਰਕ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਅੰਮ੍ਰਿਤਸਰ ਤੋਂ ਡਾ: ਇੰਦਰਬੀਰ ਨਿੱਝਰ ਨੂੰ ਸਥਾਨਕ ਸਰਕਾਰਾਂ ਮ
Read More
June 1, 20220
ਮੂਸੇਵਾਲਾ ਕਤਲ ਮਾਮਲੇ ‘ਚ ਪੁੱਛਗਿਛ ਲਈ ਗੈਂਗਸਟਰ ਲਾਰੈਂਸ ਨੂੰ ਪੰਜਾਬ ਲਿਆਏਗੀ ਪੁਲਿਸ
ਗੈਂਗਸਟਰ ਲਾਰੈਂਸ ਨੂੰ ਪੰਜਾਬ ਪੁਲਿਸ ਪੰਜਾਬ ਲੈ ਕੇ ਆਏਗੀ। ਮਾਨਸਾ ਦੇ ਐੱਸਐੱਸਪੀ ਡਾ. ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕੀਤੀ। ਫਿਲਹਾਲ ਲਾਰੈਂਸ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਦਿੱਲੀ ਦੇ ਸਪੈਸ਼ਲ ਸੈੱਲ ਕੋਲ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਸ ਦਾ
Read More
August 17, 20220
ਰਵਨੀਤ ਬਿੱਟੂ ਦੇ PA ‘ਤੇ ਹਮਲਾ ਕਰਨ ਦੇ ਮਾਮਲੇ ‘ਚ 6 ਮੁਲਜ਼ਮ ਗ੍ਰਿਫ਼ਤਾਰ
ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਪੀ. ਏ. ‘ਤੇ ਹਮਲਾ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ 2 ਦੋਸ਼ੀਆਂ ਨੂੰ 15 ਅਗਸਤ ਵਾਲੇ ਦਿਨ ਕਾਬੂ ਕੀਤਾ ਗਿਆ ਸੀ। ਜਿਨ੍ਹਾਂ ਤੋਂ ਪੁੱ
Read More
Comment here