ਅੰਮ੍ਰਿਤਸਰ ਪਿਛਲੇ ਦਿਨੀ ਥਾਣਾ ਰਾਜਾਸੰਸੀ ਇਲਾਕੇ ਦੇ ਵਿੱਚ ਦਿਨ ਦਿਹਾੜੇ ਇੱਕ ਰਜਿੰਦਰ ਕੌਰ ਨਾਂ ਦੀ ਔਰਤ ਦਾ ਘਰ ਵਿੱਚ ਵੜ ਕੇ ਦੋ ਨੌਜਵਾਨਾਂ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਵੱਲੋਂ ਦੋ ਗੋਲੀਆਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਵੀ ਪਤਾ ਲੱਗਾ ਸੀ ਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦੀ ਕਿਸੇ ਨਾਲ ਪੁਰਾਣੀ ਰੰਜਿਸ਼ ਸੀ ਜਿਸ ਦੇ ਚਲਦੇ ਦੱਸਿਆ ਜਾ ਰਿਹਾ ਸੀ ਕਿ ਮ੍ਰਿਤਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪਰ ਉੱਥੇ ਹੀ ਦੂਜੀ ਧਿਰ ਵੀ ਸਾਹਮਣੇ ਆਈ ਹੈ ਜਿਸ ਦਾ ਨਾ ਮ੍ਰਿਤਕਾ ਦੇ ਪਰਿਵਾਰਿਕ ਮੈਂਬਰ ਲੈ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿਸ ਦਿਨ ਜਿਸ ਸਮੇਂ ਤੇ ਰਜਿੰਦਰ ਕੌਰ ਦਾ ਕਤਲ ਹੋਇਆ ਸੀ ਉਸ ਸਮੇਂ ਉਹਨਾਂ ਦੇ ਬੱਚੇ ਢੀਂਗਰਾ ਕਲੋਨੀ ਚ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਰਹੇ ਸਨ ਜਿਸ ਦੀ ਸੀਸੀਟੀਵੀ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਤੇ ਸਮਾਂ ਵੀ ਦਿਖਾਈ ਦੇ ਰਿਹਾ ਹੈ ਜਦੋਂ ਉਹ ਮੱਥਾ ਟੇਕ ਰਹੇ ਸਨ ਤੇ ਦੂਜੇ ਪਾਸੇ ਉਸ ਔਰਤ ਦਾ ਕਤਲ ਕੀਤਾ ਗਿਆ ਸੀ ਉੱਥੇ ਹੀ ਉਹਨਾਂ ਨੇ ਕੁਝ ਅਜਿਹੇ ਤੱਥ ਵੀ ਮੀਡੀਆ ਸਾਹਮਣੇ ਪੇਸ਼ ਕੀਤੇ ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਮ੍ਰਿਤਿਕਾ ਦੇ ਪਰਿਵਾਰਕ ਮੈਂਬਰ ਲੋਕਾਂ ਨਾਲ ਕਿਵੇਂ ਕੁੱਟਮਾਰ ਕਰਦੇ ਹਨ ਇੱਕ ਵੀਡੀਓ ਵੀ ਉਹਨਾਂ ਨੇ ਵਾਇਰਲ ਕੀਤੀ ਜਿਸ ਵਿੱਚ ਇਹ ਇੱਕ ਨੌਜਵਾਨ ਨਾਲ ਜਿਸ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਸੀ ਉਸਨੂੰ ਘਰੋਂ ਚੁੱਕ ਕੇ ਇੱਕ ਕੋਠੀ ਵਿੱਚ ਲਿਜਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਉੱਥੇ ਹੀ ਉਹਨਾਂ ਦੇ ਕੋਲ ਵੀਡੀਓ ਵੀ ਸਾਫ ਦਿਖਾਈ ਦੇ ਰਿਹਾ ਹੈ ਕਿ ਨਜਾਇਜ਼ ਹਥਿਆਰ ਵੀ ਨਜ਼ਰ ਆ ਰਹੇ ਹਨ। ਉੱਥੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬੱਚੇ ਬੇਕਸੂਰ ਹਨ ਉਹਨਾਂ ਨੂੰ ਪੁਰਾਣੀ ਰੰਜਿਸ਼ ਦੇ ਚਲਦੇ ਝੂਠਾ ਫਸਾਇਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਡੇ ਬੱਚਿਆਂ ਨੂੰ ਫਸਾਣ ਦੇ ਪਿੱਛੇ ਖੁਦ ਮ੍ਰਿਤਕਾ ਦੇ ਪਤੀ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਹੋ ਸੱਕਦਾ ਹੈ। ਪਿੰਡ ਦੇ ਵਿੱਚ ਹੀ ਅਵਾਜ਼ਾ ਸੁਣਨ ਨੂੰ ਮਿਲ ਰਹੀਆਂ ਹਨ ਉੱਥੇ ਹੀ ਇਸ ਪੀੜਿਤ ਪਰਿਵਾਰ ਨੇ ਇਨਸਾਫ ਦੀ ਪੁਲਿਸ ਪ੍ਰਸ਼ਾਸਨ ਕੋਲੋਂ ਗੁਹਾਰ ਲਗਾਈ ਹੈ। ਸਾਡੇ ਬੱਚੇ ਬੇਕਸੂਰ ਹਨ ਉਹਨਾਂ ਨਾਲ ਇਨਸਾਫ ਕੀਤਾ ਜਾਵੇ |
ਪੁਰਾਣੀ ਰੰਜਿਸ਼ ਦੇ ਚਲਦੇ ਘਰ ਵਿੱਚ ਵੜ ਕੇ ਸ਼ਰੇਆਮ ਗੋ/ਲੀ/ਆਂ ਮਾਰ ਇੱਕ ਔਰਤ ਦਾ ਕੀਤਾ ਕਤਲ ||
July 13, 20240
Related tags :
#JusticeNeeded #TragicEvent #BreakingNews #PublicSafety
Related Articles
April 16, 20230
अतीक और अशरफ की हत्या के बाद पूरे यूपी में धारा 144 लागू कर दी गई, प्रयागराज में इंटरनेट सेवाएं बंद कर दी गईं.
माफिया अतीक अहमद और अशरफ के मारे जाने के बाद पूरे उत्तर प्रदेश में हाई अलर्ट जारी कर दिया गया है. प्रयागराज समेत पूरे यूपी में धारा 144 लागू कर दी गई है. प्रयागराज में इंटरनेट सेवा भी बंद कर दी गई है.
Read More
November 8, 20210
ਬੁੜੈਲ ਜੇਲ੍ਹ ‘ਚੋਂ ਸੁਰੰਗ ਪੱਟ ਭੱਜਣ ਵਾਲੇ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਨੇ ਨਹੀਂ ਦਿੱਤੀ ਕੋਈ ਸਜ਼ਾ
ਚੰਡੀਗੜ੍ਹ ਦੀ ਇੱਕ ਅਦਾਲਤ ਨੇ ਅੱਜ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਬ੍ਰੇਕ ਮਾਮਲੇ ‘ਚ ਸਜ਼ਾ ਨਹੀਂ ਸੁਣਾਈ ਹੈ।
ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਜਗਤਾਰ ਸਿੰਘ ਤਾਰਾ ਪਹਿਲਾ ਹ
Read More
December 7, 20210
NRI ਦੀ ਮਾਤਾ ਦੇ ਕਤਲ ਦੀ ਗੁੱਥੀ ਸੁਲਝੀ, 21 ਕਿੱਲੇ ਠੇਕੇ ‘ਤੇ ਵਾਹੁਣ ਵਾਲੇ ਬੰਦੇ ਨੇ ਹੀ ਰਚੀ ਸੀ ਸਾਜ਼ਿਸ਼
ਪਟਿਆਲਾ ਪੁਲਿਸ ਵੱਲੋਂ ਪਿੰਡ ਪੇਧਨ ਵਿਖੇ NRI ਵਿਅਕਤੀ ਦੀ ਮਾਤਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਸ. ਹਰਚਰਨ ਸਿੰਘ ਭੁੱਲਰ ਐੱਸ. ਐੱਸ. ਪੀ. ਪਟਿਆਲਾ ਨੇ ਦੱਸਿਆ ਕਿ ਮਹਿਲਾ ਅਮਰਜੀਤ ਕੌਰ ਦੇ ਕਤਲ ਵਿਚ 3 ਮੁਲਜ਼ਮਾਂ ਨੂੰ ਗ੍
Read More
Comment here