ਲੁਧਿਆਣਾ ਬਾਬਾ ਦੀਪ ਸਿੰਘ ਨਗਰ ਵਿੱਚ 5 ਜੀ ਟਾਵਰ ਲਗਾਉਣ ਨੂੰ ਲੈ ਕੇ ਮਕਾਨ ਮਾਲਕ ਅਤੇ ਮੁਹੱਲਾ ਨਿਵਾਸੀ ਆਹਮੋ ਸਾਹਮਣੇ । ਪੁਲਿਸ ਵੱਲੋਂ ਸੁਣਵਾਈ ਨਾ ਕਰਨ ਤੇ ਇਲਾਕਾ ਨਿਵਾਸੀਆਂ ਨੇ ਚੌਂਕੀ ਦੇ ਬਾਹਰ ਲਗਾਇਆ ਧਰਨਾ , ਮੌਕੇ ਤੇ ਪਹੁੰਚ ਸੀਨੀਅਰ ਅਧਿਕਾਰੀਆਂ ਨੇ ਕਿਹਾ ਕੀਤੀ ਜਾਵੇਗੀ ਬਣਦੀ ਕਾਰਵਾਈ।
ਲੁਧਿਆਣਾ ਦੇ ਬਾਬਾ ਦੀਪ ਸਿੰਘ ਨਗਰ ਵਿੱਚ ਉਸ ਸਮੇਂ ਮਾਹੌਲ ਤਨਾਅ ਪੂਰਨ ਹੋ ਗਿਆ ਜਦੋਂ ਮੁਹੱਲੇ ਵਿੱਚ ਫਾਈਵ ਜੀ ਟਾਵਰ ਲੱਗਣ ਨੂੰ ਲੈ ਕੇ ਦੋ ਤੇ ਆਹਮੋ ਸਾਹਮਣੇ ਹੋ ਗਈਆਂ । ਕਿਹਾ ਕਿ ਮੁਹੱਲੇ ਵਿੱਚ ਟਾਵਰ ਲਗਾਉਣ ਨੂੰ ਲੈ ਕੇ ਝੜਪ ਵੀ ਹੋਈ ਹੈ। ਉੱਥੇ ਹੀ ਲੋਕਾਂ ਨੇ ਪੁਲਿਸ ਦੇ ਇਲਜ਼ਾਮ ਲਗਾਏ ਕਿ ਜਿਨਾਂ ਲੋਕਾਂ ਨੂੰ ਉਹਨਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਪੁਲਿਸ ਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਪੁਲਿਸ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਜਿਹਦੇ ਚਲਦਿਆਂ ਲੋਕਾਂ ਨੇ ਚੌਂਕੀ ਦੇ ਬਾਹਰ ਧਰਨਾ ਲਗਾ ਦਿੱਤਾ ਤੇ ਰੋਡ ਜਾਮ ਕਰ ਦਿੱਤਾ। ਲੋਕਾਂ ਦਾ ਕਹਿਣਾ ਸੀ ਕਿ ਟਾਵਰ ਲਗਾਉਣ ਵਾਲਿਆਂ ਕੋਲ ਕੋਈ ਵੀ ਪਰਮਿਸ਼ਨ ਨਹੀਂ ਹੈ ਇਨਾ ਹੀ ਨਹੀਂ ਤਕਰੀਬਨ ਛੇ ਮਹੀਨੇ ਤੋਂ ਇਹ ਮਸਲਾ ਚੱਲ ਰਿਹਾ ਹੈ ਪਰ ਪੁਲਿਸ ਵੱਲੋਂ ਸੁਣਵਾਈ ਨਹੀਂ ਕੀਤੀ ਜਾ ਰਹੀ । ਜਿਸ ਦੇ ਚਲਦੇ ਉਹਨਾਂ ਨੂੰ ਮਜਬੂਰ ਮੈਂ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।। ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀ ਨੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹ ਤੇ ਕਿਹਾ ਕਿ ਕੱਲ 11 ਵਜੇ ਦਾ ਸਮਾਂ ਦਿੱਤਾ ਗਿਆ ਹੈ ਹਰ ਹਾਲ ਵਿੱਚ ਇਸ ਨੂੰ ਹੱਲ ਕੀਤਾ ਜਾਵੇਗਾ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
Comment here