ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਇੱਕ ਅੱਜ ਚੋਰਾਂ ਨੇ ਦਿਨ ਦਿਹਾੜੇ ਜੱਟਾ ਵਾਲੀ ਬੰਬੀ ਨੇੜੇ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਦੇ ਘਰ ਅੰਦਰ ਵੜ ਕੇ ਉਹਨਾਂ ਦੇ ਕੋਲੋਂ ਪਿਸਤੋਲ ਦੀ ਨੋਕ ਤੇ ਗਹਿਣਿਆਂ ਦੀ ਲੁੱਟ ਕੀਤੀ ਹੈ ਮੋਟਰਸਾਈਕਲ ਸਵਾਰ ਲੁਟੇਰੇ ਘਰ ਦੇ ਬਾਹਰ ਲੱਗੇ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਸਾਬ ਕਾ ਏਐਸਆਈ ਜਸਬੀਰ ਸਿੰਘ ਅਤੇ ਓਸਦੀ ਪਤਨੀ ਦਲਬੀਰ ਕੌਰ ਨੇ ਦੱਸਿਆ ਕੀ ਉਹ ਦੁਪਹਿਰ ਨੂੰ ਘਰ ਦੇ ਵਿੱਚ ਆਰਾਮ ਕਰ ਰਹੇ ਸਨ ਘਰ ਵਿੱਚ ਇੱਕ ਉਹਨਾਂ ਦੀ ਗਵਾਂਢਨ ਰੀਟਾ ਵੀ ਮੌਜੂਦ ਸੀ ਇਸ ਦੌਰਾਨ ਦੋ ਨੌਜਵਾਨ ਜਿਨਾਂ ਨੇ ਕੱਪੜੇ ਨਾਲ ਆਪਣੇ ਮੂੰਹ ਬੰਨੇ ਹੋਏ ਸਨ ਘਰ ਦੇ ਅੰਦਰ ਦਾਖਲ ਹੋਏ ਅਤੇ ਆਉਂਦਿਆਂ ਹੀ ਉਹਨਾਂ ਨੂੰ ਧਮਕਾਉਣ ਲੱਗ ਪਏ ਅਤੇ ਇੱਕ ਨੋਜਵਾਨ ਨੇ ਪਿਸਤੋਲ ਅਤੇ ਦੂਜੇ ਨੇ ਕਿਰਚ ਕੱਢ ਕੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਪਿਸਤੋਲ ਦਿਖਾ ਕੇ ਉਹਨਾਂ ਦੇ ਕੋਲੋਂ ਪਹਿਨੇ ਹੋਏ ਗਹਿਣਿਆਂ ਦੀ ਮੰਗ ਕੀਤੀ ਉਹਨਾਂ ਨੇ ਪਿਸਤੋਲ ਤੋਂ ਡਰਦੇ ਹੋਏ ਆਪਣੇ ਗਹਿਣੇ ਉਤਾਰ ਕੇ ਉਹਨਾਂ ਨੂੰ ਦੇ ਦਿੱਤੇ ਇਸ ਦੌਰਾਨ ਜਦੋਂ ਸਾਬਕਾ ਏਐਸਆਈ ਜਸਬੀਰ ਸਿੰਘ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਉਸਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਕੱਪੜੇ ਨਾਲ ਉਸ ਦੇ ਹੱਥ ਬੰਨ ਦਿੱਤੇ ਅਤੇ ਉਸਦੇ ਕੋਲੋਂ ਕੜਾ ਅਤੇ ਸੋਨੇ ਦੀ ਛਾਪ ਲਵਾ ਲਈ ਅਤੇ ਦਲਬੀਰ ਕੌਰ ਦੇ ਕੋਲੋਂ ਕੰਨਾਂ ਦੀਆਂ ਵਾਲੀਆਂ ਤੇ ਹੱਥਾਂ ਦੀਆਂ ਚੂੜੀਆਂ ਅਤੇ ਗਵਾਂਡਣ ਰੀਟਾ ਦੇ ਕੋਲੋਂ ਵੀ ਕੰਨਾਂ ਦੀਆਂ ਵਾਲੀਆਂ ਲਵਾ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਉਹਨਾ ਦਸਿਆ ਕਿ ਇਹ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ। ਉਹਨਾਂ ਕਿਹਾ ਕਿ ਲੁਟੇਰੇ 6 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਏ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ
ਹੌਂਸਲੇ ਦੇਖੋ ਲੁਟੇਰਿਆਂ ਦੇ ਸਾਬਕਾ ASI ਦਾ ਘਰ ਵੀ ਨਹੀਂ ਬਖ਼ਸ਼ਿਆਂ ,ਪਿ/ਸ/ਤੌਲ ਦੀ ਨੋਕ ‘ਤੇ ਦਿੱਤਾ ਵਾ/ਰ/ਦਾ/ਤ ਨੂੰ ਅੰਜ਼ਾਮ ||
June 17, 20240
Related Articles
July 31, 20240
ਨਵੇਂ ਬਣੇ ਕਾਨੂੰਨ ਨੂੰ ਲੈ ਕੇ ਸਕੂਲ ਦੇ ਅੰਦਰ ਟਰੈਫਿਕ ਪੁਲਿਸ ਦੇ ਵੱਲੋਂ ਕਰਵਾਇਆ ਗਿਆ ਸੈਮੀਨਾਰ ਬੱਚੇ, ਪੇਰੈਂਟਸ ਅਤੇ ਸਕੂਲ ਪ੍ਰਬੰਧਕਾਂ ਨੂੰ ਵੀ ਕੀਤਾ ਗਿਆ ਜਾਗਰੂਕ
ਅੰਮਿਤਸਰ ਅੱਜ ਅਲੈਕਜੈਂਡਰ ਸਕੂਲ ਵਿੱਚ ਟਰੈਫਿਕ ਪੁਲਿਸ ਵੱਲੋਂ ਜਿਹੜੇ ਨਵੇਂ ਕਾਨੂੰਨ ਬਣੇ ਹਨ ਉਸਦੇ ਬਾਰੇ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਕੋਈ ਵਹੀਕਲ ਚਾਲਾਂਦੇ ਹਨ ਉਹਨਾਂ ਨੂੰ ਤੇ ਅਤੇ ਉਹਨਾਂ ਦੇ ਪੇਰੈਂਟਸ ਨੂੰ ਸਕੂਲ ਵਿੱਚ ਬੁਲਾ ਕੇ ਉਹਨ
Read More
August 7, 20240
ਜਮੀਨੀ ਵਿਵਾਦ ਦੇ ਕਾਰਨ ਦੋ ਮਾਸੂਮ ਬੱਚੇ ਅਨਾਥ ਹੋਣੋਂ ਬਚੇ ਜ਼ਮੀਨ ਦੇ ਚੰਨ ਟੁਕੜਿਆਂ ਲਈ ਰਿਸ਼ਤੇ ਹੋਏ ਤਾਰ-ਤਾਰ |
ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਗੇਰਾ ਦੀ ਰਹਿਣ ਵਾਲੀ ਅਨੀਤਾ ਕੁਮਾਰੀ 'ਤੇ ਤਿੰਨ ਵਿਅਕਤੀਆਂ ਨੇ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ, ਜਦੋਂ ਅਨੀਤਾ ਆਪਣੇ ਬੱਚਿਆਂ ਨੂੰ ਸਕੂਲ ਬੱਸ ਤੋਂ ਲੈਣ ਲਈ ਸੜਕ ਕਿਨਾਰੇ ਖੜ੍ਹੀ ਸੀ। ਜਾਣਕਾਰੀ ਦਿੰਦਿਆਂ ਅਨੀਤਾ
Read More
December 6, 20220
वित्त विभाग ने 86 लाख से अधिक के संदिग्ध लेन-देन में 4 को निलंबित किया, कई अन्य को ‘कारण बताओ नोटिस’ जारी किया
पंजाब के वित्त मंत्री हरपाल सिंह चीमा के निर्देश पर वित्त विभाग ने राज्य के कोषागार कार्यालयों में भ्रष्टाचार की शिकायतों पर कड़ी कार्रवाई करते हुए एक वरिष्ठ सहायक को निलंबित करने के अलावा कई अन्य अधि
Read More
Comment here