ਸ਼ੁਰੂਆਤ’ ਚ 23 ਅਤੇ 24 ਜੂਨ ਨੂੰ ਉਤਰ-ਪੂਰਬੀ ਪੰਜਾਬ ‘ਚ ਬਰਸਾਤਾਂ ਵਧੇਰੇ ਐਕਟਿਵ ਹੋਣਗੀਆਂ ਜੋਕਿ 25 ਅਤੇ 26 ਜੂਨ ਨੂੰ ਖਿੱਤੇ ਪੰਜਾਬ ਦੇ ਕੇਂਦਰੀ ਅਤੇ ਦੱਖਣ-ਪੱਛਮੀ ਜਿਲ੍ਹਿਆਂ ਨੂੰ ਵੀ ਆਪਣੇ ਅਧੀਨ ਲੈ ਲੈਣਗੀਆਂ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ,24 ਤੋਂ 27 ਜੂਨ ਦੌਰਾਨ ਮਾਨਸੂਨ ਲਗਭਗ ਸਾਰੇ ਪੰਜਾਬ ‘ਚ ਦਸਤਕ ਦੇਵੇਗੀ।ਜਦਕਿ ਪਰਸੋਂ 23 ਅਤੇ 24 ਜੂਨ ਤੋਂ ਪੁਰੇ ਦੇ ਤੇਜ਼ ਹੋਣ ਸਾਰ ਹੀ ਸੂਬੇ ਚ ਬਾਰਿਸ਼ਾਂ ਦਾ ਦੌਰ ਸ਼ੁਰੂ ਹੋ ਜਾਵੇਗਾ।
ਸ਼ੁਰੂਆਤ’ ਚ 23 ਅਤੇ 24 ਜੂਨ ਨੂੰ ਉਤਰ-ਪੂਰਬੀ ਪੰਜਾਬ ‘ਚ ਬਰਸਾਤਾਂ ਵਧੇਰੇ ਐਕਟਿਵ ਹੋਣਗੀਆਂ ਜੋਕਿ 25 ਅਤੇ 26 ਜੂਨ ਨੂੰ ਖਿੱਤੇ ਪੰਜਾਬ ਦੇ ਕੇਂਦਰੀ ਅਤੇ ਦੱਖਣ-ਪੱਛਮੀ ਜਿਲ੍ਹਿਆਂ ਨੂੰ ਵੀ ਆਪਣੇ ਅਧੀਨ ਲੈ ਲੈਣਗੀਆਂ। ਇਸ ਸਪੈੱਲ ਦੌਰਾਨ ਖਿੱਤੇ ਪੰਜਾਬ ਦੇ ਜਿਆਦਾਤਰ ਇਲਾਕਿਆਂ ਚ ਪਹਿਲੀ ਮਾਨਸੂਨੀ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਉਮੀਦ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ।
ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ, ਗੰਗਾਨਗਰ, ਹਨੂੰਮਾਨਗੜ੍ਹ, ਫਰੀਦਕੋਟ, ਤਰਨਤਾਰਨ ਜਿਲ੍ਹਿਆਂ ‘ਚ ਭਾਰੀ ਬਾਰਿਸ਼ਾਂ ਦੀ ਉਮੀਦ ਵਧੇਰੇ ਹੈ, ਇਨ੍ਹਾਂ ਚੋ ਕੁਝ ਥਾਂਵਾਂ’ ਤੇ 100mm ਤੋਂ ਵੱਧ ਬਾਰਿਸ਼ ਕੁਝ ਘੰਟਿਆਂ ‘ਚ ਦਰਜ਼ ਹੋ ਸਕਦੀ ਹੈ।
ਮਾਨਸੂਨ-ਅਪਡੇਟ
ਇਨ੍ਹਾਂ ਬਾਰਿਸ਼ ਤੋਂ ਬਾਅਦ 26 ਅਤੇ 27 ਜੂਨ ਪੰਜਾਬ ਦੇ ਬਹੁਤੇ ਹਿੱਸਿਆਂ’ ਚ ਮਾਨਸੂਨ ਪੁੱਜਣ ਦਾ ਐਲਾਨ ਹੋ ਜਾਵੇਗਾ। ਇਹ ਮਾਨਸੂਨੀ ਬਰਸਾਤਾਂ ਰਹਿੰਦੀ ਜੂਨ ਜਾਰੀ ਰਹਿਣ ਦੀ ਉਮੀਦ ਹੈ ਜਿਸ ਦਾ ਦੂਜਾ ਸਪੈਲ ਜੂਨ ਅੰਤ ‘ਚ ਲੱਗਣ ਦੀ ਉਮੀਦ ਜਾਪ ਰਹੀ ਹੈ। ਪਹਿਲਾਂ ਦੱਸੇ ਮੁਤਾਬਿਕ ਇਸ ਵਾਰ ਮਾਨਸੂਨ ਸੀਜ਼ਨ ਦੌਰਾਨ ਖਿੱਤੇ ਪੰਜਾਬ ‘ਚ ਔਸਤ ਜਾਂ ਔਸਤ ਤੋਂ ਵਧੇਰੇ ਬਾਰਿਸ਼ਾਂ ਦੀ ਉਮੀਦ ਹੈ।
Comment here