NationNewsPunjab news

ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਦੀ ਗੱਡੀ ‘ਚ ਟਰੱਕ ਨੇ ਮਾਰੀ ਟੱਕਰ

ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦੀ ਗੱਡੀ ‘ਚ ਟਰੱਕ ਨੇ ਟੱਕਰ ਮਾਰ ਦਿੱਤੀ ਹੈ। ਪਿੰਡ ਮੈਣ ਕੋਲ ਵਾਪਰੇ ਸੜਕ ਹਾਦਸੇ ‘ਚ ਬਲਤੇਜ ਪੰਨੂ ਦੀ ਗੱਡੀ ਨੁਕਸਾਨੀ ਗਈ ਜਦੋਂਕਿ ਕਿਸੇ ਤਰ੍ਹਾਂ ਦੀ ਗੰਭੀਰ ਸੱਟ ਤੋਂ ਬਚਾਅ ਰਿਹਾ।

ਜਾਣਕਾਰੀ ਅਨੁਸਾਰ ਬਲਤੇਜ ਪੰਨੂ ਸੋਮਵਾਰ ਸਵੇਰੇ ਆਪਣੀ ਕਾਰ ਖੁਦ ਚਲਾ ਕੇ ਮੈਣ ਰੋਡ ਤੋਂ ਪਟਿਆਲਾ ਸਥਿਤ ਘਰ ਵੱਲ ਆ ਰਹੇ ਸਨ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨੇ ਗੱਡੀ ਦੀ ਡਰਾਈਵਰ ਸਾਈਡ ਨੂੰ ਟੱਕਰ ਮਾਰ ਦਿੱਤੀ। ਦੂਸਰੇ ਪਾਸੇ ਇਸ ਸਬੰਧੀ ਫਿਲਹਾਲ ਪੁਲਿਸ ਕੋਲ ਜਾਣਕਾਰੀ ਨਹੀਂ ਪੁੱਜੀ ਹੈ।

Comment here

Verified by MonsterInsights