ਲੁਧਿਆਣਾ ਦੇ ਗਿਆਸਪੁਰਾ ਵਿਖੇ ਪ੍ਰਿਆ ਲਿਟਸ ਇੰਟਰਨੈਸ਼ਨਲ ਸਕੂਲ ਵੱਲੋਂ “ਮਦਰ’ਸ ਡੇ” ਮਨਾਇਆ ਗਿਆ | ਕੋਰੋਨਾ ਮਹਾਂਮਾਰੀ ਦੇ ਸੰਕਟ ਨੂੰ ਧਿਆਨ ‘ਚ ਰੱਖਦੇ ਹੋਏ ਆਨਲਾਈਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਨਾ ਕੇਵਲ ਛੋਟੇ ਛੋਟੇ ਬੱਚਿਆਂ ਨੇ ਭਾਗ ਲਿਆ ਬਲਕਿ ਉਹਨਾਂ ਦੀਆਂ ਮਾਵਾਂ ਵੀ ਇਸ ਮੁਕਾਬਲੇ ਵਿੱਚ ਸ਼ਾ
ਮਿਲ ਹੋਈਆਂ |ਸੁਪਰਮੋਮ ਨਾਮ ਦੇ ਮੁਕਾਬਲੇ ਵਿੱਚ ਸਾਰੀਆਂ ਮਾਵਾਂ ਦਾ ਭਾਗ ਲੈਣਾ ਲਾਜ਼ਮੀ ਸੀ | ਲੁਕੀਆਂ ਹੋਈਆਂ ਵੱਖ ਵੱਖ ਤਰ੍ਹਾਂ ਦੀਆਂ ਕਾਬਲੀਅਤਾਂ ਜਿਵੇਂ ਗਾਇਕੀ, ਪਾਕ ਕਲਾ, ਚਿੱਤਰਕਲਾ ਆਦਿ ਵਿੱਚ ਭਾਗ ਲੈਣਾ ਵੀ ਲਾਜ਼ਮੀ ਸੀ | ਉਹਨਾਂ ਨੇ ਵੱਖ ਵੱਖ ਵੀਡੀਓ ਕਲਿੱਪਾਂ ਰਾਹੀਂ ਮਾਂ ਹੋਣ ਦੇ ਨਾਤੇ ਆਪਣੇ ਪਿਆਰ ਤੇ ਜਜ਼ਬਿਆਂ ਪ੍ਰਗਟ ਕੀਤਾ | ਸਕੂਲ ਦੀ ਪ੍ਰਿੰਸੀਪਲ ਚੰਦਾ ਗੁਪਤਾ ਨੇ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ, ਲਾਕਡਾਊਨ ਤੋਂ ਬਾਅਦ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ |
Comment here