NationNewsWorld

ਦਿੱਲੀ ‘ਚ ਸ਼ਰਾਬ ਘੋਟਾਲੇ ਨੂੰ ਲੈ ਕੇ ED ਦੀ ਵੱਡੀ ਕਾਰਵਾਈ, 35 ਥਾਵਾਂ ‘ਤੇ ਕੀਤੀ ਛਾਪੇਮਾਰੀ

ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿਚ ਵਰਤੀਆਂ ਗਈਆਂ ਬੇਨਿਯਮੀਆਂ ਤੇ ਕਥਿਤ ਘਪਲੇ ਨੂੰ ਲੈ ਕੇ ਈਡੀ ਤੇ ਸੀਬੀਆਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਮਾਮਲੇ ਵਿਚ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ। ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਤੇ ਦਫਤਰਾਂ ‘ਤੇ ਵੀ ਸੀਬੀਆਈ ਰੇਡ ਹੋ ਚੁੱਕੀ ਹੈ।

ਹੁਣ ਈਡੀ ਨੇ ਇਸ ਨਾਲ ਜੁੜੀਆਂ ਹੋਰ ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ । ਈਡੀ ਦੀ ਟੀਮ ਨੇ ਅੱਜ ਦਿੱਲੀ, ਪੰਜਾਬ ਤੇ ਆਂਧਰਾ ਪ੍ਰਦੇਸ਼ ਵਿਚ ਲਗਭਗ 35 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਈਡੀ ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ ਇਸ ਦੇ ਬਾਅਦ ਈਡੀ ਨੇ ਸ਼ਰਾਬ ਦੇ ਕਾਰੋਬਾਰੀ ਸਮੀਰ ਮਹਿੰਦਰੂ ਨੂੰ ਵੀ ਗ੍ਰਿਫਤਾਰ ਕੀਤਾ ਸੀ।

Comment here

Verified by MonsterInsights