NationNewsPunjab newsWorld

ਸਿਰਸਾ ‘ਚ ਲੇਬਰ ਵਿਭਾਗ ਦੇ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ, ਖ਼ੁਦ ਨੂੰ ਮਾਰੀ ਗੋਲੀ

ਹਰਿਆਣਾ ਦੇ ਸਿਰਸਾ ਤੋਂ ਵੱਡੀ ਖਬਰ ਆ ਰਹੀ ਹੈ। ਇੱਥੇ ਲੇਬਰ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਵਿਨੀਤ ਬੈਨੀਵਾਲ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Sirsa Vineet Beniwal Suicide
Sirsa Vineet Beniwal Suicide

ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਵਿਨੀਤ ਬੈਨੀਵਾਲ ਲੇਬਰ ਵਿਭਾਗ ਵਿੱਚ ਸਹਾਇਕ ਡਾਇਰੈਕਟਰ ਸਨ। ਦੇਰ ਰਾਤ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਦੋਂ ਸਵੇਰੇ ਵਿਨੀਤ ਬੈਨੀਵਾਲ ਆਪਣੇ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਪੈ ਗਈ। ਜਦੋਂ ਉਹ ਉਸਦੇ ਕਮਰੇ ਵਿੱਚ ਗਏ ਤਾਂ ਵਿਨੀਤ ਅੰਦਰ ਮਰਿਆ ਪਿਆ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।

Comment here

Verified by MonsterInsights