NationNewsPunjab newsWorld

ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਵੱਡਾ ਤੋਹਫ਼ਾ ! ਹੁਣ ਆਪਣੇ ਜੀਵਨਸਾਥੀ ਨਾਲ ਇਕੱਲਿਆਂ ਬਿਤਾ ਸਕਣਗੇ ਸਮਾਂ

ਪੰਜਾਬ ਦੇ ਜੇਲ੍ਹ ਵਿਭਾਗ ਨੇ ਇੱਕ ਵੱਡੀ ਪਹਿਲਕਦਮੀ ਕੀਤੀ ਹੈ ਜਿਸ ਤਹਿਤ ਚੋਣਵੀਆਂ ਜੇਲ੍ਹਾਂ ਵਿੱਚ ਚੰਗੇ ਆਚਰਨ ਵਾਲੇ ਕੈਦੀਆਂ ਦੇ ਜੀਵਨ ਸਾਥੀ ਕੁਝ ਸਮਾਂ ਜੇਲ੍ਹ ਵਿੱਚ ਬਿਤਾ ਸਕਣਗੇ । ਇਸ ਪਹਿਲਕਦਮੀ ਦੇ ਤਹਿਤ ਪੰਜਾਬ ਵਿੱਚ ਕੈਦੀ ਹੁਣ ਆਪਣੇ ਜੀਵਨ ਸਾਥੀ ਨਾਲ 2 ਘੰਟੇ ਇਕੱਲੇ ਹੀ ਸਮਾਂ ਬਿਤਾ ਸਕਣਗੇ । ਜੇਲ੍ਹ ਵਿਭਾਗ ਨੇ ਮੰਗਲਵਾਰ ਤੋਂ ਕੈਦੀਆਂ ਲਈ ਵਿਆਹੁਤਾ ਮੁਲਾਕਾਤ ਸ਼ੁਰੂ ਕੀਤੀ ਹੈ । ਵਿਭਾਗ ਨੇ ਦਾਅਵਾ ਕੀਤਾ ਕਿ ਪੰਜਾਬ ਅਜਿਹੀ ਸਹੂਲਤ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਸੂਬਾ ਹੈ। ਜੇਲ੍ਹ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ੁਰੂ ਵਿੱਚ ਗੋਇੰਦਵਾਲ ਸਾਹਿਬ ਦੀ ਨਵੀਂ ਜ਼ਿਲ੍ਹਾ ਜੇਲ੍ਹ ,ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅਤੇ ਬਠਿੰਡਾ ਦੀ ਮਹਿਲਾ ਜੇਲ੍ਹ ਵਿੱਚ ਪਰਿਵਾਰਿਕ ਮਿਲਣੀ ਦੀ ਇਜਾਜ਼ਤ ਹੋਵੇਗੀ।

Punjab allows prisoners
Punjab allows prisoners

ਹਾਲਾਂਕਿ, ਕੱਟੜ ਅਪਰਾਧੀਆਂ, ਗੈਂਗਸਟਰਾਂ, ਉੱਚ ਜੋਖਮ ਵਾਲੇ ਕੈਦੀਆਂ ਅਤੇ ਯੌਨ ਸਬੰਧੀ ਅਪਰਾਧਾਂ ਵਿੱਚ ਸ਼ਾਮਿਲ ਕੈਦੀਆਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਆਗਿਆ ਨਹੀਂ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਹੀ ਆਗਿਆ ਦਿੱਤੀ ਗਈ ਹੈ। ਇਸ ਸਮੇਂ ਦੇ ਦੌਰਾਨ ਦੋ ਘੰਟੇ ਦੀ ਮੁਲਾਕਾਤ ਦੀ ਆਗਿਆ ਦਿੱਤੀ ਜਾਵੇਗੀ । ਵਿਭਾਗ ਨੇ ਇਸ ਯੋਜਨਾ ਲਈ ਬਾਥਰੂਮ ਦੇ ਨਾਲ ਇੱਕ ਵੱਖਰਾ ਕਮਰਾ ਮਾਰਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੈਦੀਆਂ ਨੂੰ ਪਹਿਲ ਦਿੱਤੀ ਜਾਵੇਗੀ ,ਜੋ ਜੇਲ੍ਹਾਂ ਵਿੱਚ ਸਭ ਤੋਂ ਲੰਬੇ ਤੱਕ ਰਹੇ ਹਨ। ਇਸ ਦੇ ਨਾਲ ਹੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਸਾਡੇ ਕੋਲ ਜ਼ੋ ਜਾਣਕਾਰੀ ਹੈ ,ਉਸ ਦੇ ਅਨੁਸਾਰ ਪੰਜਾਬ ਜੇਲ੍ਹਾਂ ਵਿੱਚ ਕੈਦੀਆਂ ਦੇ ਲਈ ਦੇਸ਼ ਵਿੱਚ ਵਿਆਹੁਤਾ ਮੁਲਾਕਾਤ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਹੈ। ਵਿਭਾਗ ਨੂੰ ਉਮੀਦ ਹੈ ਕਿ ਇਸ ਪਹਿਲ ਨਾਲ ਕੈਦੀਆਂ ਦੇ ਵਿਆਹੁਤਾ ਬੰਧਨ ਮਜ਼ਬੂਤ ​​ਹੋਣਗੇ ਅਤੇ ਕੈਦੀਆਂ ਦਾ ਚੰਗਾ ਆਚਰਣ ਵੀ ਯਕੀਨੀ ਹੋਵੇਗਾ।ਜੇਲ੍ਹ ਅਧਿਕਾਰੀ ਨੇ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਆਗਿਆ ਦਿੱਤੀ ਜਾਵੇਗੀ। ਜੇਲ੍ਹ ਵਿੱਚ ਆਉਣ ਵਾਲੇ ਪਤੀ ਜਾਂ ਪਤਨੀ ਨੂੰ ਵਿਆਹ ਦਾ ਸਰਟੀਫਿਕੇਟ ਅਤੇ ਮੈਡੀਕਲ ਸਰਟੀਫਿਕੇਟ ਦਿਖਾਉਣਾ ਪਵੇਗਾ ਕਿ ਉਹ ਐੱਚਆਈਵੀ ਜਾਂ ਕਿਸੇ ਹੋਰ ਜਿਨਸੀ ਸੰਚਾਰਿਤ ਬਿਮਾਰੀ, ਕੋਰੋਨਾ ਜਾਂ ਕਿਸੇ ਹੋਰ ਛੂਤ ਵਾਲੀ ਬਿਮਾਰੀ ਤੋਂ ਮੁਕਤ ਹਨ।

Punjab allows prisoners
Punjab allows prisoners

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜੇਲ੍ਹ ਵਿਭਾਗ ਨੇ ਕੈਦੀਆਂ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ,ਜਿਸ ਨਾਲ ਉਨ੍ਹਾਂ ਜੇਲ੍ਹ ਕੈਂਪਸ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਮਿਲੀ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਲੁਧਿਆਣਾ ਤੋਂ ਜੇਲ੍ਹ ਤੋਂ ਕੀਤੀ ਗਈ ਸੀ। ਕੈਦੀ ਅਤੇ ਵਿਚਾਰਅਧੀਨ ਕੈਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਿਅਕਤੀਗਤ ਰੂਪ ਨਾਲ ਹਰ ਤਿਮਾਹੀ ਵਿੱਚ ਇੱਕ ਘੰਟੇ ਲਈ ਜੇਲ੍ਹ ਕੰਪਲੈਕਸ ਦੇ ਅੰਦਰ ਵੱਖਰੇ ਤੌਰ ‘ਤੇ ਨਿਰਧਾਰਤ ਕਮਰਿਆਂ ਵਿੱਚ ਮਿਲ ਸਕਦੇ ਹਨ ਅਤੇ ਪਰਿਵਾਰਕ ਮੈਂਬਰ ਵੀ ਕੈਦੀਆਂ ਨਾਲ ਭੋਜਨ ਦਾ ਅਨੰਦ ਲੈ ਸਕਦੇ ਹਨ।

Comment here

Verified by MonsterInsights