ਬੀਐੱਸਐੱਫ ਨੇ ਇਕ ਵਾਰ ਫਿਰ ਪਾਕਿਸਤਾਨ ਵਿਚ ਬੈਠੇ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਫੇਲ ਕਰ ਦਿੱਤਾ ਹੈ। ਮਿਲੀ ਸੂਚਨਾ ਮੁਤਾਬਕ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਬੋਹਰ ਸੈਕਟਰ ਅਧੀਨ ਆਉਣ ਵਾਲੇ ਫਾਜ਼ਿਲਕਾ ਸ਼ਹਿਰ ਵਿਚ ਸਰਚ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਖੇਤਾਂ ਤੋਂ 22.65 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ। ਇਸ ਨੂੰ ਪਾਕਿਸਤਾਨੀ ਲਿਫਾਫੇ ਵਿਚ ਪਾ ਕੇ ਭਾਰਤੀ ਸਰਹੱਦ ਵਿਚ ਸੁੱਟਿਆ ਗਿਆ ਸੀ।
ਸੀਮਾ ਸੁਰੱਖਿਆ ਬਲ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਆਧਾਰ ‘ਤੇ ਪਿੰਡ ਝਾਂਗਰ ਭੈਣੀ ਵਿਚ ਖੇਪ ਮਿਲੀ। ਬੀਐੱਸਐੱਫ ਨੂੰ ਪਿੰਡ ਦੇ ਹੀ ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਜ਼ਮੀਨ ‘ਤੇ ਕੁਝ ਪੈਕੇਟ ਡਿੱਗੇ ਹੋਏ ਹਨ। ਬੀਐੱਸਐੱਫ ਨੇ ਇਲਾਕੇ ਵਿਚ ਸਰਚ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਉਨ੍ਹਾਂ ਨੂੰ ਖੇਤਾਂ ਤੋਂ 3 ਪੈਕੇਟ ਪੀਲੇ ਰੰਗ ਦੀ ਟੇਪ ਨਾਲ ਲਿਪਟੇ ਹੋਏ ਅਤੇ ਇਕ ਪੈਕੇਟ ਅੱਧਾ ਭਰਿਆ ਮਿਲਿਆ। ਕੋਲ ਪਿਆ ਇਕ ਪਾਕਿਸਤਾਨੀ ਲਿਫਾਫਾ ਵੀ ਬੀਐੱਸਐੱਫ ਨੇ ਜ਼ਬਤ ਕੀਤਾ।
ਹੈਰੋਇਨ ਦੇ ਕੁੱਲ 4 ਪੈਕੇਟ ਖੇਤਾਂ ਤੋਂ ਬਰਾਮਦ ਕੀਤੇ ਗਏ ਹਨ। ਜਾਂਚ ਦੇ ਬਾਅਦ ਜਦੋਂ ਉਨ੍ਹਾਂ ਨੂੰ ਖੋਲ੍ਹਿਆ ਗਿਆ ਤਾਂ ਚਾਰਾਂ ਦਾ ਕੁੱਲ ਭਾਰ 3.775 ਕਿਲੋਗ੍ਰਾਮ ਸੀ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 22.65 ਕਰੋੜ ਰੁਪਏ ਹੈ। ਬੀਐੱਸਐੱਫ ਨੇ ਖੇਪ ਨੂੰ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Comment here