ਰਾਜਸਥਾਨ ਦੇ ਬਾੜਮੇਰ ਵਿੱਚ ਕ੍ਰੈਸ਼ ਹੋਏ ਭਾਰਤੀ ਹਵਾਈ ਸੈਨਾ ਦੇ ਮਿਗ-21 ਜਹਾਜ਼ ਹਾਦਸੇ ਵਿੱਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸੰਧੌਲ ਦੇ ਵਾਸੀ ਮੋਹਿਤ ਰਾਣਾ ਦਾ ਪਰਿਵਾਰ ਨਿਊ ਚੰਡੀਗੜ੍ਹ ਵਿੱਚ ਰਹਿੰਦਾ ਹੈ। ਮੋਹਿਤ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ ਬੱਚਾ ਹੈ। ਮੋਹਿਤ ਦੇ ਮਾਤਾ-ਪਿਤਾ ਓਮੈਕਸ ਸਿਟੀ, ਨਿਊ ਚੰਡੀਗੜ੍ਹ ‘ਚ ਰਹਿੰਦੇ ਹਨ, ਜਦਕਿ ਮੋਹਿਤ ਦੀ ਪਤਨੀ ਅਤੇ ਬੱਚਾ ਰਾਜਸਥਾਨ ‘ਚ ਉਸਦੇ ਨਾਲ ਰਹਿੰਦੇ ਹਨ।
ਜਿਵੇਂ ਹੀ ਪਰਿਵਾਰ ਨੂੰ ਜਹਾਜ਼ ਹਾਦਸੇ ‘ਚ ਮੋਹਿਤ ਦੇ ਸ਼ਹੀਦ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਡਿੱਗ ਗਿਆ। ਪਰਿਵਾਰ ਕਿਸੇ ਨਾਲ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹੈ। ਮੋਹਿਤ ਦੇ ਪਿਤਾ ਸੇਵਾਮੁਕਤ ਲੈਫਟੀਨੈਂਟ ਕਰਨਲ ਓਮ ਪ੍ਰਕਾਸ਼ ਰਾਣਾ ਨੇ ਦੱਸਿਆ ਕਿ ਬੇਟੇ ਨੂੰ ਬਚਪਨ ਤੋਂ ਹੀ ਭਾਰਤੀ ਹਵਾਈ ਸੈਨਾ ‘ਚ ਪਾਇਲਟ ਬਣਨ ਦਾ ਬਹੁਤ ਸ਼ੌਕ ਸੀ। ਜਦੋਂ ਮੋਹਿਤ ਚਾਰ ਸਾਲ ਦਾ ਸੀ ਤਾਂ ਉਹ ਕਹਿੰਦਾ ਸੀ ਕਿ ਪਿਤਾ ਜੀ ਮੈਂ ਜਹਾਜ਼ ਉਡਾਉਣਾ ਹੈ ਅਤੇ ਉਸ ਤੋਂ ਬਾਅਦ ਮੇਰਾ ਬੇਟਾ ਸਭ ਕੁਝ ਕਲੀਅਰ ਕਰ ਕੇ ਬਹੁਤ ਵਧੀਆ ਪਾਇਲਟ ਬਣ ਗਿਆ।
Comment here