NationNewsPunjab newsWorld

ਲੋਡ ਵਧਾਉਣ ਤੋਂ ਵਾਂਝੇ ਕਿਸਾਨਾਂ ਲਈ ਵਧਾਈ ਮਿਆਦ, CM ਮਾਨ ਬੋਲੇ-‘ਸਕੀਮ ਦਾ ਵੱਧ ਤੋਂ ਵੱਧ ਲਓ ਫਾਇਦਾ’

ਪੰਜਾਬ ਵਿੱਚ ਹੁਣ ਤੱਕ 1.28 ਲੱਖ ਤੋਂ ਵੱਧ ਕਿਸਾਨਾਂ ਨੇ ਆਪਣੀਆਂ ਟਿਊਬਵੈੱਲਾਂ ਦੀ ਮੋਟਰ ਦਾ ਲੋਡ ਅੱਧੇ ਖਰਚੇ ‘ਤੇ ਵਧਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਹੂਲਤ ਦਾ ਫਾਇਦਾ ਲੈਣ ਵਾਲੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ।

ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ‘ਟਿਊਬਵੈੱਲਾਂ ਦਾ ਲੋਡ ਵਧਾਉਣ ਦੇ ਖਰਚੇ ਵਿਚ ਕਟੌਤੀ ਤੋਂ ਬਾਅਦ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਤੱਕ 1.28 ਲੱਖ ਕਿਸਾਨਾਂ ਨੇ ਲੋਡ ਵਧਾਇਆ ਅਤੇ ਉਨ੍ਹਾਂ ਨੂੰ 123 ਕਰੋੜ ਦੀ ਬਚਤ ਹੋਈ। ਲੋਡ ਵਧਾਉਣ ਤੋਂ ਵਾਂਝੇ ਰਹਿ ਗਏ ਕਿਸਾਨਾਂ ਲਈ ਮਿਆਦ 15 ਸਤੰਬਰ ਤੱਕ ਵਧਾਈ ਗਈ ਹੈ। ਕਿਸਾਨਾਂ ਨੂੰ ਅਪੀਲ ਹੈ ਕਿ ਸਕੀਮ ਦਾ ਵਧ ਤੋਂ ਵਧ ਫਾਇਦਾ ਲਓ।’

ਸੀ.ਐੱਮ. ਮਾਨ ਨੇ ਕਿਹਾ ਕਿ ਪਿਛਲੇ ਮਹੀਨੇ ਮੈਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਸੀ.ਜੇ ਕਿਸਾਨ ਆਪਣੇ ਟਿਊਬਵੈੱਲਾਂ ਦੀ ਮੋਟਰ ਦਾ ਲੋਡ ਵਧਾਉਣਾ ਚਾਹੁੰਦੇ ਨੇ ਤਾਂ ਉਸ ਦਾ ਖਰਚਾ ਲਗਭਗ ਅੱਧਾ ਕਰ ਦਿਆਂਗੇ।

ਅੱਜ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਇੱਕ ਲੱਖ ਤੋਂ ਵੱਧ ਕਿਸਾਨਾਂ ਨੇ ਇਸ ਸਹੂਲਤ ਦਾ ਫਾਇਦਾ ਲਿਆ। ਸਾਰਿਆਂ ਦਾ ਧੰਨਵਾਦ। ਉਨ੍ਹਾਂ ਕਿਹਾ ਕਿ ਅੱਗੇ ਵੀ ਕਿਸਾਨਾਂ ਲਈ ਲਗਾਤਾਰ ਕੰਮ ਕਰਦੇ ਰਹਾਂਗੇ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਟਿਊਬਵੈੱਲਾਂ ਦੀ ਮੋਟਰ ਦਾ ਲੋਡ ਵਧਾਉਣ ਲਈ ਖਰਚਾ ਅੱਧਾ ਕਰ ਦਿੱਤਾ ਹੈ। ਪਹਿਲਾਂ ਇਹ ਖਰਚਾ 4750 ਰੁਪਏ ਸੀ, ਜਿਸ ਨੂੰ ਘਟਾ ਕੇ 2500 ਰੁਪਏ ਕਰ ਦਿੱਤਾ ਗਿਆ ਹੈ।

Comment here

Verified by MonsterInsights