Indian PoliticsNationNewsPunjab newsWorld

ਨਵੇਂ ਮੰਤਰੀਆਂ ਨੂੰ ਮਿਲੇ ਮਹਿਕਮੇ, ਜੌੜਾਮਾਜਰਾ ਨੂੰ ਸਿਹਤ, ਹਰਜੋਤ ਬੈਂਸ ਬਣੇ ਨਵੇਂ ਸਿੱਖਿਆ ਮੰਤਰੀ

ਪੰਜਾਬ ਵਿੱਚ ਨਵੇਂ ਬਣੇ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੂੰ ਲੋਕ ਸੰਪਰਕ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਅੰਮ੍ਰਿਤਸਰ ਤੋਂ ਡਾ: ਇੰਦਰਬੀਰ ਨਿੱਝਰ ਨੂੰ ਸਥਾਨਕ ਸਰਕਾਰਾਂ ਮੰਤਰੀ ਬਣਾਇਆ ਗਿਆ ਹੈ। ਚੇਤਨ ਸਿੰਘ ਜੌੜਾ ਮਾਜਰਾ ਪੰਜਾਬ ਦੇ ਸਿਹਤ ਵਿਭਾਗ ਨੂੰ ਸੰਭਾਲਣਗੇ। ਫੌਜਾ ਸਿੰਘ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਅਨਮੋਲ ਗਗਨ ਮਾਨ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰਾਲਾ ਸੰਭਾਲਣਗੇ।

departments of new Ministers
departments of new Ministers

ਸਭ ਤੋਂ ਵੱਡੀ ਗੱਲ ਇਹ ਹੈ ਕਿ ਮੀਤ ਹੇਅਰ ਤੋਂ ਸਕੂਲੀ ਐਜੂਕੇਸ਼ਨ ਮਹਿਕਮਾ ਵਾਪਸ ਲੈ ਲਿਆ ਗਿਆ ਹੈ। ਇਹ ਮਹਿਕਮਾ ਹੁਣ ਜੇਲ੍ਹ ਤੇ ਮਾਈਨ ਮੰਤਰੀ ਹਰਜੋਤ ਬੈਂਸ ਨੂੰ ਸੌਂਪ ਦਿੱਤਾ ਗਿਆ ਹੈ। ਸਕੂਲੀ ਸਿੱਖਿਆ ਆਮ ਆਦਮੀ ਪਾਰਟੀ ਦਾ ਫੋਕਸ ਏਰੀਆ ਹੈ।

departments of new Ministers
departments of new Ministers

ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮਹਿਕਮਾ-

  • ਚੇਤਨ ਸਿੰਘ ਜੌੜਾਮਾਜਰਾ – ਸਿਹਤ, ਮੈਡੀਕਲ ਐਜੂਕੇਸ਼ਨ, ਚੋਣ ਵਿਭਾਗ
  • ਅਨਮੋਲ ਗਗਨ ਮਾਨ – ਸੈਰ ਸਪਾਟਾ ਵਿਭਾਗ , ਸ਼ਿਕਾਇਤਾਂ ਦਾ ਨਿਪਟਾਰਾ, ਇਨਵੈਸਟਮੈਂਟ ਐਂਡ ਪ੍ਰੋਮੋਸ਼ਨ
  • ਫੌਜਾ ਸਿੰਘ – ਫ੍ਰੀਡਮ ਫਾਈਟਰ , ਡਿਫੈਂਸ , ਫ਼ੂਡ ਪ੍ਰੋਸੈਸਿੰਗ ਤੇ ਬਾਗਬਾਨੀ ਵਿਭਾਗ
  • ਇੰਦਰਬੀਰ ਨਿੱਜਰ – ਲੋਕਲ ਬਾਡੀ , ਪਾਰਲੀਮੈਂਟਰੀ ਅਫੇਅਰਸ, ਅਡਮਿਨਿਸਟ੍ਰਸ਼ਨ ਰਿਫੋਰਮ , ਲੈਂਡ ਕੰਜ਼ਰਵੇਸ਼ਨ
  • ਅਮਨ ਅਰੋੜਾ – ਪਬਲਿਕ ਰਿਲੇਸ਼ਨ , ਨਿਊ ਐਂਡ ਰਿਨਿਊਏਬਲ ਐਨਰਜੀ ਰਿਸੋਰਸਿਜ਼, ਹਾਉਸਿੰਗ ਤੇ ਸ਼ਹਿਰੀ ਵਿਕਾਸ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਵੇਲੇ 28 ਮੰਤਰਾਲੇ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪਹਿਲੇ 10 ਮੰਤਰੀ ਬਣਾਏ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਸਣੇ ਉਨ੍ਹਾਂ ਦੀ ਗਿਣਤੀ 11 ਸੀ। 10 ਪੁਰਾਣੇ ਮੰਤਰੀਆਂ ਵਿੱਚੋਂ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੀ.ਐੱਮ. ਸਣੇ 10 ਮੰਤਰੀ ਰਹਿ ਗਏ।

Comment here

Verified by MonsterInsights