ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਾਲਦਿਮਿਰ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਦੀ ਮੌਜੂਦਾ ਸਥਿਤੀ ਬਾਰੇ ਇੱਕ ਵਾਰ ਫਿਰ ਭਾਰਤ ਦੇ ਰੁਖ਼ ਨੂੰ ਸਪੱਸ਼ਟ ਕੀਤਾ। ਨਾਲ ਹੀ ਉਨ੍ਹਾਂ ਨੇ ਯੁੱਧ ਰੋਕਣ ਲਈ ਡਿਪਲੋਮੈਸੀ ਦੀ ਵਕਾਲਤ ਕੀਤੀ। ਦੋਵੇਂ ਨੇਤਾਵਾਂ ਨੇ 2021 ਵਿਚ ਰੂਸੀ ਰਾਸ਼ਟਰਪਤੀ ਦੀ ਭਾਰਤੀ ਯਾਤਰਾ ਦੌਰਾਨ ਤੈਅ ਕੀਤੇ ਗਏ ਡਿਵੈਲਪਮੈਂਟ ਪ੍ਰੋਗਰਾਮ ‘ਤੇ ਵੀ ਗੱਲ ਕੀਤੀ।
ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ ਮੁਤਾਬਕ ਯੂਕਰੇਨ ਵਿਚ ਮੌਜੂਦਾ ਹਾਲਾਤ ਨੂੰ ਲੈ ਕੇ PM ਨੇ ਇੱਕ ਵਾਰ ਫਿਰ ਭਾਰਤ ਦੇ ਡਾਇਲਾਗ ਤੇ ਡਿਪਲੋਮੈਸੀ ਦੇ ਰੁਖ਼ ਨੂੰ ਦੁਹਰਾਇਆ ਹੈ। ਨਾਲ ਹੀ ਨੇਤਾਵਾਂ ਨੇ ਗਲੋਬਲ ਤੇ ਬਾਇਲੇਟ੍ਰੇਲ ਮੁੱਦਿਆਂ ‘ਤੇ ਲਗਾਤਾਰ ਗੱਲਬਾਤ ਜਾਰੀ ਰੱਖਣ ਦੀ ਗੱਲ ਕਹੀ।
ਗੱਲਬਾਤ ਵਿਚ ਬਾਇਲੇਟ੍ਰਲ ਟਰੇਡ ‘ਚ ਐਗਰੀਕਲਚਰ ਪ੍ਰੋਡਕਟਸ, ਫਰਟੀਲਾਈਜਰ ਤੇ ਫਾਰਮਾ ਪ੍ਰੋਡਕਟਸ ਨੂੰ ਬੜਾਵਾ ਦੇਣ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਐਨਰਜੀ ਤੇ ਗਲੋਬਲ ਫੂਡ ਮਾਰਕੀਟ ਸਣੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ।
Comment here