ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਦਿਗੱਜ ਬੱਲੇਬਾਜ਼ ਵਿਰਾਟ ਕੋਹਲੀ ਨੇ ਮੈਦਾਨ ‘ਤੇ ਕਈ ਕਾਰਨਾਮੇ ਕੀਤੇ ਹਨ। ਬੱਲੇਬਾਜ਼ੀ ਵਿੱਚ ਬਹੁਤ ਘੱਟ ਰਿਕਾਰਡ ਹੁਣ ਅਜਿਹੇ ਰਹੇ ਹਨ ਜਿਨ੍ਹਾਂ ‘ਤੇ ਵਿਰਾਟ ਦਾ ਰਾਜ ਨਹੀਂ ਹੈ, ਪਰ ਜਿੰਨੇ ਕਾਰਨਾਮੇ ਵਿਰਾਟ ਨੇ ਆਪਣੇ ਬੱਲੇ ਨਾਲ ਕੀਤੇ ਹਨ, ਉੰਨਾ ਹੀ ਧਮਾਲ ਉਹ ਆਏ ਦਿਨ ਸੋਸ਼ਲ ਮੀਡੀਆ ‘ਤੇ ਵੀ ਕਰਦੇ ਰਹਿੰਦੇ ਹਨ। ਇਸੇ ਵਿਚਾਲੇ ਵਿਰਾਟ ਨੇ ਇੰਸਟਾਗ੍ਰਾਮ ‘ਤੇ ਇੱਕ ਨਵਾਂ ਕਾਰਨਾਮਾ ਕੀਤਾ ਹੈ। ਉਹ 200 ਮਿਲੀਅਨ (20 ਕਰੋੜ) ਇੰਸਟਾਗ੍ਰਾਮ ਫਾਲੋਅਰਜ਼ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ।
ਦਰਅਸਲ, ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਵਿਰਾਟ ਕੋਹਲੀ ਦੇ ਫਾਲੋਅਰਜ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੋਹਲੀ ਨੇ ਇਸ ਮਾਮਲੇ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਉਹ 200 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ।ਜੇਕਰ ਦੁਨੀਆ ਭਰ ਦੇ ਸਾਰੇ ਖੇਡ ਦਿੱਗਜਾਂ ਦੇ ਫਾਲੋਅਰਜ਼ ਦੀ ਸੂਚੀ ‘ਤੇ ਨਜ਼ਰ ਮਾਰੀ ਜਾਵੇ ਤਾਂ ਕੋਹਲੀ ਇਸ ਵਿੱਚ ਤੀਜੇ ਨੰਬਰ ‘ਤੇ ਆਉਂਦੇ ਹਨ । ਦੁਨੀਆ ਭਰ ਵਿੱਚ ਇੰਸਟਾਗ੍ਰਾਮ ‘ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਅਤੇ ਉਸ ਤੋਂ ਬਾਅਦ ਅਰਜਨਟੀਨਾ ਦੇ ਫੁੱਟਬਾਲਰ ਲਿਓਨਲ ਮੇਸੀ ਹਨ । ਰੋਨਾਲਡੋ ਦੇ 451 ਮਿਲੀਅਨ (45.1 ਕਰੋੜ) ਅਤੇ ਮੇਸੀ ਦੇ 334 ਮਿਲੀਅਨ (33.4 ਕਰੋੜ) ਪ੍ਰਸ਼ੰਸਕ ਹਨ।
ਖੇਡ ਜਗਤ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਦਿਗੱਜ
ਕ੍ਰਿਸਟੀਆਨੋ ਰੋਨਾਲਡੋ – 451 ਮਿਲੀਅਨ
ਲਿਓਨੇਲ ਮੇਸੀ – 334 ਮਿਲੀਅਨ
ਵਿਰਾਟ ਕੋਹਲੀ – 200 ਮਿਲੀਅਨ
ਨੇਮਨ ਜੂਨੀਅਰ – 175 ਮਿਲੀਅਨ
ਲੇਬਰੋਨ ਜੇਮਜ਼ – 123 ਮਿਲੀਅਨ
Comment here