Indian PoliticsNationNewsPunjab newsWorld

ਮੂਸੇਵਾਲਾ ਕਤਲ ਮਾਮਲੇ ‘ਚ ਪੁੱਛਗਿਛ ਲਈ ਗੈਂਗਸਟਰ ਲਾਰੈਂਸ ਨੂੰ ਪੰਜਾਬ ਲਿਆਏਗੀ ਪੁਲਿਸ

ਗੈਂਗਸਟਰ ਲਾਰੈਂਸ ਨੂੰ ਪੰਜਾਬ ਪੁਲਿਸ ਪੰਜਾਬ ਲੈ ਕੇ ਆਏਗੀ। ਮਾਨਸਾ ਦੇ ਐੱਸਐੱਸਪੀ ਡਾ. ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕੀਤੀ। ਫਿਲਹਾਲ ਲਾਰੈਂਸ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਦਿੱਲੀ ਦੇ ਸਪੈਸ਼ਲ ਸੈੱਲ ਕੋਲ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਸ ਦਾ ਰਿਮਾਂਡ ਖਤਮ ਹੋਵੇਗਾ, ਪੰਜਾਬ ਪੁਲਿਸ ਉਸ ਦਾ ਰਿਮਾਂਡ ਲਵੇਗੀ। ਉਸਨੂੰ ਪ੍ਰੋਡਕਸ਼ਨ ਵਾਰੰਟ ‘ਤੇ ਮਾਨਸਾ ਲਿਆਂਦਾ ਜਾਵੇਗਾ। ਪੰਜਾਬ ਪੁਲਿਸ ਦੀ ਸਿਟ ਨੇ ਇਸ ਦੀ ਪੂਰੀ ਕਾਗਜ਼ੀ ਕਾਰਵਾਈ ਕਰ ਲਈ ਹੈ।

ਪੁਲਿਸ ਉਸ ਤੋਂ ਪੁੱਛਗਿਛ ਕਰੇਗੀ ਕਿ ਮੂਸੇਵਾਲਾ ਕਤਲ ਵਿਚ ਕੌਣ ਸ਼ਾਮਲ ਹੈ? ਉਨ੍ਹਾਂ ਨੂੰ ਹਥਿਆਰ ਕਿਸ ਨੇ ਉਪਲਬਧ ਕਰਵਾਏ। ਕਿਸ ਨੇ ਪੂਰੀ ਰੇਕੀ ਕੀਤੀ। ਕਿਵੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੂਸੇਵਾਲਾ ਬੁਲੇਟ ਪਰੂਫ ਗੱਡੀ ਤੇ ਗੰਨਮੈਨ ਦੇ ਬਿਨਾਂ ਜਾ ਰਿਹਾ ਹੈ।

ਦੂਜੇ ਪਾਸੇ ਲਾਰੈਂਸ ਪੰਜਾਬ ਨਹੀਂ ਆਉਣਾ ਚਾਹੁੰਦਾ। ਉਸ ਨੂੰ ਪੰਜਾਬ ਪੁਲਿਸ ‘ਤੇ ਐਨਕਾਊਂਟਰ ਕਰਨ ਦਾ ਖਤਰਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬ ਨਾ ਭੇਜਿਆ ਜਾਵੇ। ਕਿਸੇ ਦੂਜੇ ਸੂਬੇ ਤਿਵਾੜ ਜੇਲ੍ਹ ਜਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੁੱਛਗਿਛ ਕੀਤੀ ਜਾਵੇ।

ਲਾਰੈਂਸ ਨੇ ਪਹਿਲਾਂ ਦਿੱਲੀ ਹਾਈਕੋਰਟ ਵਿਚ ਪਟੀਸ਼ਨ ਪਾਈ ਸੀ। ਹਾਲਾਂਕਿ ਉਸ ਨੂੰ ਵਾਪਸ ਲੈ ਲਿਆ। ਇਸ ਦੀ ਵਜ੍ਹਾ ਇਹ ਵੀ ਹੈ ਕਿ ਹੁਣ ਪੰਜਾਬ ਪੁਲਿਸ ਕੋਲ ਉਸ ਨੂੰ ਲਿਆਉਣ ਦਾ ਕੋਈ ਵਾਰੰਟ ਨਹੀਂ ਹੈ। ਗੈਂਗਸਟਰ ਲਾਰੈਂਸ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰੇਗਾ ਜਿਸ ਵਿਚ ਪੰਜਾਬ ਲਿਆਏ ਜਾਣ ਦੀ ਸੁਰੱਖਿਆ ਨਿਗਰਾਨੀ ਦੀ ਮੰਗ ਕੀਤੀ ਜਾਵੇਗੀ। ਲਾਰੈਂਸ ਗੈਂਗ ਦਾ ਨਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਆਇਆ ਹੈ। ਉਸ ਦੇ ਕਰੀਬੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸਦੀ ਜ਼ਿੰਮੇਵਾਰੀ ਲਈ।

Comment here

Verified by MonsterInsights