‘ਸਾਡੇ ਆਲੇ’ ਫਿਲਮ ਦੇ ਟੇ੍ਲਰ ਦੀ ਸਫਲਤਾ ਤੋਂ ਬਾਅਦ ਸਾਗਾ ਸਟੂਡੀਓ ਦੁਆਰਾ ਅੱਜ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ। ਇਹ ਸ਼ਾਨਦਾਰ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਵਿੱਚ ਫ਼ਿਲਮਾਇਆ ਗਿਆ ਹੈ। ਗਾਣੇ ਦੇ ਬੋਲ ਸਾਈਂ ਸੁਲਤਾਨ ਦੁਆਰਾ ਲਿਖੇ ਗਏ ਹਨ ਅਤੇ ਇਸ ਦੇ ਬੋਲ ਇਸ ਗਾਣੇ ਨੂੰ ਸ਼ਾਨਦਾਰ ਬਣਾਉਂਦੇ ਹਨ। ‘ਸਾਡੇ ਆਲੇ’ ਟਰੈਕ ਲੇਟ ਦੀਪ ਸਿੱਧੂ ਦੇ ਲਈ ਸ਼ਰਧਾਂਜਲੀ ਹੈ। ਇਹ ਫ਼ਿਲਮ 29 ਅਪ੍ਰੈਲ 2022 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਜਤਿੰਦਰ ਮੋਹਰ ਦੁਆਰਾ ਕੀਤਾ ਗਿਆ ਹੈ ਅਤੇ ਦੀਪ ਸਿੱਧੂ , ਗੁੱਗੂ ਗਿੱਲ, ਮਹਾਬੀਰ ਭੁੱਲਰ, ਸੁਖਦੀਪ ਸੁੱਖ ਅਤੇ ਅੰਮ੍ਰਿਤ ਔਲਖ ਵਰਗੇ ਸਿਤਾਰੇ ਇਸ ਫਿਲਮ ਨੂੰ ਚਾਰ ਚੰਦ ਲਗਾਉਂਦੇ ਨਜ਼ਰ ਆਉਣਗੇ। ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਨੇ ਦੱਸਿਆ ਕਿ ਅਸੀ ਫਿਲਮ ਦਾ ਨਿਰਮਾਣ ਦਿਲੋ-ਜਾਨ ਨਾਲ ਕੀਤਾ ਹੈ। ਦੀਪ ਜੋ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ, ਇਹ ਫਿਲਮ ਉਨ੍ਹਾਂ ਦੇ ਦਿਲ ਦੇਬਹੁਤ ਕਰੀਬ ਸੀ।
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗਰਾਮ ਉੱਤੇ ਸਿੰਗਰ ਦਿਲਰਾਜ ਗਰੇਵਾਲ ਫਿਲਮ ਨੂੰ ਪ੍ਰਮੋਟ ਕਰਦੇ ਦਿਖਾਈ ਦਿੱਤੇ। ਦੀਪ ਸਿੱਧੂ ਦਾ ਆਖ਼ਰੀ ਮਿਊਜ਼ਿਕ ਟਰੈਕ ਲਾਹੌਰ ਕੁਛ ਦਿਨ ਪਹਿਲੇ ਰਿਲੀਜ਼ ਹੋਇਆ ਸੀ। ਇਸ ਟਰੈਕ ਵਿਚ ਦਿਲਰਾਜ ਗਰੇਵਾਲ ਵੀ ਮੁੱਖ ਰੂਪ ਵਿਚ ਮੌਜੂਦ ਸਨ। ਦਿਲਰਾਜ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ‘ਸਾਡੇ ਆਲਾ’ ਨੂੰ ਸਪੋਟ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਅਤੇ ਉਹਨੂੰ #aaovekhiyesaadeaale ਹੈਸ਼ਟੈਗ ਦਿੱਤਾ। ਦਿਲਰਾਜ ਗਰੇਵਾਲ ਨੇ ਦੱਸਿਆ ਕਿ ਦੋਨਾਂ ਦੀ ਦੋਸਤੀ ਸ਼ਾਨਦਾਰ ਸੀ। ਸਾਗਾ ਸਟੂਡੀਓ ਦਾ ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਜਗਤ ਵਿੱਚ ਸ਼ਾਨਦਾਰ ਯੋਗਦਾਨ ਰਿਹਾ ਹੈ। ਸਾਗਾ ਮਿਊਜ਼ਿਕ ਅਤੇ ਸੁਮਿਤ ਸਿੰਘ ਹਮੇਸ਼ਾ ਤੋਂਹੀ ਨਵੇਂ ਟੈਲੇਂਟ ਅਤੇ ਸ਼ਾਨਦਾਰ ਮਿਊਜ਼ਿਕ ਦਰਸ਼ਕਾਂ ਵਿੱਚ ਲਿਆਉਂਦੇ ਆ ਰਹੇ ਹਨ। ਸਾਗਾ ਸਟੂਡੀਓ ਨੇ ਹਮੇਸ਼ਾ ਦਰਸ਼ਕਾਂ ਦੇ ਵਿੱਚ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਮਿਊਜ਼ਿਕ ਹੋਵੇ ਜਾਂ ਫਿਲਮ।
Comment here