ਫੂਡ ਡਲਿਵਰੀ ਐਪ ਜੋਮੈਟੋ ਤੇ ਸਵਿਗੀ ਬੁੱਧਵਾਰ ਨੂੰ ਕੁਝ ਦੇਰ ਲਈ ਡਾਊਨ ਹੋ ਗਏ। ਇਹ ਐਪ ਲੰਚ ਸਮੇਂ ਡਾਊਨ ਹੋਏ ਜਦੋਂ ਆਰਡਰ ਦੀ ਗਿਣਤੀ ਆਮ ਤੌਰ ‘ਤੇ ਸਭ ਤੋਂ ਵੱਧ ਹੁੰਦੀ ਹੈ। ਐਪ ਡਾਊਨ ਹੋਣ ਕਾਰਨ ਅਮੇਜਨ ਵੈੱਬ ਸਰਵਿਸਿਜ਼ ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਲਗਭਗ ਅੱਧੇ ਘੰਟੇ ਬਾਅਦ ਇਨ੍ਹਾਂ ਦੀ ਸਰਵਿਸ ਫਿਰ ਤੋਂ ਨਾਮਰਲ ਹੋ ਗਈ। ਪਿਛਲੇ ਮਹੀਨੇ ਵੀ ਲਗਭਗ ਡੇਢ ਘੰਟੇ ਇਹ ਐਪ ਡਾਊਨ ਰਹੇ ਸਨ।
ਕਈ ਗਾਹਕਾਂ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ‘ਤੇ ਐਪ ਦੇ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਫੂਡ ਆਰਡਰ ਨਹੀਂ ਕਰ ਪਾ ਰਹੇ ਹਨ। ਫੂਡ ਆਰਡਰ ਕਰਨ ਦੌਰਾਨ ‘ਸਮਥਿੰਗ ਵੈਂਟ ਰਾਂਗ, ਪਲੀਜ਼ ਟ੍ਰਾਈ ਅਗੇਨ ਲੇਟਰ।’ ਮੈਸੇਜ ਦਿਖਾਈ ਦੇ ਰਿਹਾ ਸੀ। ਇਕ ਗਾਹਕ ਦੀ ਸ਼ਿਕਾਇਤ ਦਾ ਜਵਾਬ ਦਿੰਦੇ ਹੋਏ ਜੋਮੈਟੋ ਕੇਅਰ ਨੇ ਐਪ ਡਾਊਨ ਨਾਲ ਹੋਈ ਖੱਜਲ-ਖੁਆਰੀ ਲਈ ਮਾਫੀ ਮੰਗੀ।
ਸਵਿਗੀ ਨੇ ਵੀ ਇੱਕ ਗਾਹਕ ਦੀ ਸ਼ਿਕਾਇਤ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਤੁਹਾਨੂੰ ਹੋ ਰਹੀ ਪ੍ਰੇਸ਼ਾਨੀ ਲਈ ਮਾਫੀ ਮੰਗਦੇ ਹਾਂ। ਅਸੀਂ ਇਸ ਨੂੰ ਜਲਦ ਤੋਂ ਜਲਦ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕ੍ਰਿਪਾ ਸਾਡਾ ਸਾਥ ਦਿਓ।
ਦੱਸ ਦੇਈਏ ਕਿ ਬੀਤੇ ਮਹੀਨੇ ਵੀ ਲਗਭਗ ਡੇਢ ਘੰਟੇ ਲਈ ਜੇਮੈਟੋ ਦਾ ਸਰਵਰ ਡਾਊਨ ਰਿਹਾ ਸੀ। ਵੱਡੀ ਗਿਣਤੀ ਵਿਚ ਯੂਜਰਸ ਨੇ ਇਸ ਦੀ ਸ਼ਿਕਾਇਤ ਕੀਤੀ ਸੀ। ਕੁਝ ਸਵਿਗੀ ਯੂਜਰਸ ਨੇ ਵੀ ਇਸ ਤਰ੍ਹਾਂ ਦੀ ਪ੍ਰੇਸ਼ਾਨ ਰਿਪੋਰਟ ਕੀਤੀ ਸੀ। ਯੂਜਰਸ ਦਾ ਕਹਿਣਾ ਸੀਕਿ ਐਪ ਖੁੱਲ੍ਹ ਹੀ ਨਹੀਂ ਰਿਹਾ ਸੀ। ਕੁਝ ਨੂੰ ਆਰਡਰ ਦਾ ਕੋਈ ਅਪਡੇਟ ਨਹੀਂ ਮਿਲ ਰਿਹਾ ਹੈ।
Comment here