ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਦੋਸ਼ ਲਗਾਇਆ ਕਿ ਪਠਾਨਕੋਟ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਭੇਜਣ ਦੇ ਬਦਲੇ ਕੇਂਦਰ ਨੇ 7.50 ਕਰੋੜ ਰੁਪਏ ਮੰਗੇ ਸੀ। ਮਾਨ ਨੇ ਕਿਹਾ ਕਿ ਉਸ ਸਮੇਂ ਮੈਂ ਸਾਂਸਦ ਸੀ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਸਾਂਸਦ ਸਾਧੂ ਸਿੰਘ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ।
ਉਨ੍ਹਾਂ ਕਿਹਾ ਕਿ ਇਹ ਰਕਮ ਸਾਡੇ ਐੱਮਪੀ ਲੈਂਡ ਫੰਡ ਤੋਂ ਕੱਟ ਲੈਣਾ ਪਰ ਸਾਨੂੰ ਲਿਖ ਕੇ ਦੇ ਦੇਣਾ ਕਿ ਅਸੀਂ ਪੰਜਾਬ ਨੂੰ ਫੌਜ ਕਿਰਾਏ ‘ਤੇ ਦਿੱਤੀ ਸੀ। ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ। ਸਭ ਤੋਂ ਪਹਿਲਾਂ ਬੰਦੂਕ ਦੀਆਂ ਗੋਲੀਆਂ ਸਾਡੀ ਛਾਤੀ ‘ਤੇ ਚੱਲਦੀਆਂ ਹਨ। ਇਸ ਤੋਂ ਬਾਅਦ ਰੱਖਿਆ ਮੰਤਰੀ ਨੇ ਉਹ ਪੈਸੇ ਨਹੀਂ ਲਏ।
ਪਠਾਨਕੋਟ ਏਅਰਬੇਸ ‘ਤੇ 2 ਜਨਵਰੀ 2016 ਨੂੰ ਅੱਤਵਾਦੀ ਹਮਲਾ ਹੋਇਆ ਸੀ ਜਿਸ ਨੂੰ ਭਾਰਤੀ ਫੌਜ ਦੀ ਵਰਦੀ ਵਿਚ ਆਏ ਹਥਿਆਰਬੰਦ ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ। ਇਸ ਹਮਲੇ ਵਿਚ 7 ਜਵਾਨ ਸ਼ਹੀਦ ਹੋਏ ਸਨ। ਜਾਂਚ ਵਿਚ ਪਤਾ ਲੱਗਿਆ ਸੀ ਕਿ ਸਾਰੇ ਅੱਤਵਾਦੀ ਰਾਵੀ ਨਦੀ ਜ਼ਰੀਏ ਭਾਰਤ-ਪਾਕਿਸਤਾਨ ਬਾਰਡਰ ‘ਤੇ ਆਏ ਸੀ। ਭਾਰਤ ਵਿਚ ਪਹੁੰਚ ਕੇ ਅੱਤਵਾਦੀਆਂ ਨੇ ਕੁਝ ਗੱਡੀਆਂ ਨੂੰ ਹਾਈਜੈਕ ਕੀਤਾ। ਇਨ੍ਹਾਂ ਜ਼ਰੀਏ ਉਹ ਪਠਾਨਕੋਟ ਏਅਰਬੇਸ ‘ਤੇ ਪੁੱਜੇ ਸਨ। ਇਸਤੋਂ ਬਾਅਦ ਸੈਨਾ ਆਈ ਤੇ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਚੰਡੀਗੜਹ ਦੇ ਮੁਲਾਜ਼ਮਾਂ ਨੂੰ ਕੇਂਦਰੀ ਸਰਵਿਸ ਨਿਯਮਾਂ ਅਧੀਨ ਕਰ ਦਿੱਤਾ। ਇਸ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਨੇ ਸਪੈਸ਼ਲ ਸੈਸ਼ਨ ਬੁਲਾਇਆ ਸੀ। ਉਸੇ ਵਿਚ ਕੇਂਦਰ ਦੀ ਪੰਜਾਬ ਪ੍ਰਤੀ ਭੇਦਭਾਵਪੂਰਨ ਨੀਤੀ ਦਾ ਉਦਾਹਰਣ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੈਨਿਕ ਸਭ ਤੋਂ ਪਹਿਲਾਂ ਸੀਨੇ ‘ਤੇ ਦੁਸ਼ਮਣ ਦੀ ਗੋਲੀਆਂ ਖਾਧੇ ਹਨ। ਇਸ ਦੇ ਬਾਵਜੂਦ ਸੂਬੇ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ।
Comment here