Indian PoliticsNationNewsPunjab newsWorld

ਪੰਜਾਬ ਤੋਂ ਬਾਅਦ ਗੁਜਰਾਤ ਚੋਣਾਂ ‘ਤੇ ਫੋਕਸ ਕਰਨ ‘ਚ ਜੁਟੀ ‘ਆਪ’, ਕੇਜਰੀਵਾਲ ਨਾਲ ਰੋਡ ਸ਼ੋਅ ਕਰਨ ਪੁੱਜੇ CM ਮਾਨ

ਸੂਬੇ ਵਿਚ ਚੰਡੀਗੜ੍ਹ ਨੂੰ ਲੈ ਕੇ ਮਚੇ ਘਮਾਸਾਨ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਪਹੁੰਚ ਗਏ ਹਨ। ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸ਼ੁੱਕਰਵਾਰ ਰਾਤ ਨੂੰ ਉਹ ਗੁਜਰਾਤ ਪਹੁੰਚੇ। ਅੱਜ ਉਹ ਗਾਂਧੀ ਆਸ਼ਰਮ ਜਾਣਗੇ। ਇਸ ਤੋਂ ਬਾਅਦ ਨਿਕੋਲ ਵਿਚ ਰੋਡ ਸ਼ੋਅ ਕੱਢਣਗੇ। ਐਤਵਾਰ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਸਵਾਮੀਨਾਰਾਇਣ ਮੰਦਰ ਜਾਣਗੇ। ਇਸ ਤੋਂ ਬਾਅਦ ਕੱਲ੍ਹ ਸ਼ਾਮ 5 ਵਜੇ ਉਨ੍ਹਾਂ ਦੀ ਪੰਜਾਬ ਵਾਪਸੀ ਹੋਵੇਗੀ।

अहमदाबाद एयरपोर्ट पहुंंचने पर पंजाब CM भगवंत मान का स्वागत करते समर्थक। - Dainik Bhaskar

ਆਮ ਆਦਮੀ ਪਾਰਟੀ ਹੁਣ ਦਿੱਲੀ ਤਕ ਸੀਮਤ ਸੀ। ਦੂਜੇ ਸੂਬਿਆਂ ਵਿਚ ਉਹ ਕਦੇ ਬਹੁਮਤ ਹਾਸਲ ਨਹੀਂ ਕਰ ਸਕੀ। ਦਿੱਲੀ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਹੈ, ਜਿਥੇ ਆਪ ਦੀ ਸਰਕਾਰ ਬਣੀ। ਖਾਸ ਗੱਲ ਇਹ ਹੈ ਕਿ ਇਥੇ ਉਹ 117 ਵਿਚੋਂ 92 ਸੀਟਾਂ ਜਿੱਤ ਗਏ। ਇਹੀ ਵਜ੍ਹਾ ਹੈ ਕਿ ਆਮ ਆਦਮੀ ਪਾਰਟੀ ਹੁਣ ਗੁਜਰਾਤ ਵਿਚ ਵੀ ਭਰੋਸਾ ਦੇ ਰਹੀ ਹੈ ਜਿਸ ਤਰ੍ਹਾਂ ਪੰਜਾਬ ਵਿਚ ਉਨ੍ਹਾਂ ‘ਤੇ ਲੋਕਾਂ ਨੇ ਭਰੋਸਾ ਕੀਤਾ, ਉਸੇ ਤਰ੍ਹਾਂ ਗੁਜਰਾਤ ਦੇ ਲੋਕ ਵੀ ਕਰ ਸਕਦੇ ਹਨ। ਉਥੇ ਕੇਜਰੀਵਾਲ ਨਾਲ ਭਗਵੰਤ ਮਾਨ ਦੀ ਮੌਜੂਦਗੀ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਉਹ ਗੁਜਰਾਤ ਚੋਣ ਨੂੰ ਪੂਰੀ ਗੰਭੀਰਤਾ ਨਾਲ ਲੜ ਰਹੇ ਹਨ।

ਆਮ ਆਦਮੀ ਪਾਰਟੀ ਵਿਚ ਪਹਿਲਾਂ ਅਰਵਿੰਦ ਕੇਜਰੀਵਾਲ ਹੀ ਪਾਰਟੀ ਦਾ ਚਿਹਰਾ ਸਨ। ਹਾਲਾਂਕਿ ਪੰਜਾਬ ਵਿਚ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਮਾਨ ਵੀ ਇਥੇ ਫਿਟ ਬੈਠ ਰਹੇ ਹਨ। ਖਾਸਕਰਕੇ ਸਰਕਾਰ ਬਣਨ ਦੇ ਬਾਅਦ ਉਨ੍ਹਾਂ ਦੇ ਫੈਸਲੇ ਲੋਕਾਂ ਨੂੰ ਰਾਸ ਆ ਰਹੇ ਹਨ। ਨੇਤਾਵਾਂ ਦੀ ਸੁਰੱਖਿਆ ਵਿਚ ਕਟੌਤੀ ਨੂੰ ਲੈ ਕੇ ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ, ਵਿਧਾਇਕਾਂ ਨੂੰ ਸਿਰਫ ਇੱਕ ਹੀ ਪੈਨਸ਼ਨ ਦੇ ਫੈਸਲੇ ਤੋਂ ਲੋਕ ਖੁਸ਼ ਹਨ।

Comment here

Verified by MonsterInsights