Indian PoliticsNationNewsPunjab newsWorld

ਰਾਜ ਸਭਾ ‘ਚ ਵੀ ‘ਆਪ’ ਦੀ ਵੱਡੀ ਜਿੱਤ, ਪੰਜਾਬ ਦੀਆਂ ਪੰਜੇ ਸੀਟਾਂ ‘ਤੇ ਬਿਨਾਂ ਵਿਰੋਧ ਜਿੱਤੇ ਉਮੀਦਵਾਰ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਪਿੱਛੋਂ ਹੁਣ ‘ਆਮ ਆਦਮੀ ਪਾਰਟੀ’ ਨੇ ਪੰਜਾਬ ਰਾਜ ਸਭਾ ਸੀਟਾਂ ‘ਤੇ ਵੀ ਜਿੱਤ ਦਰਜ ਕੀਤੀ ਹੈ। ਰਾਜ ਸਭਾ ਸੀਟਾਂ ‘ਤੇ ‘ਆਪ’ ਦੇ ਪੰਜਾ ਉਮੀਦਵਾਰ ਬਿਨਾਂ ਵੋਟਿੰਗ ਦੇ ਹੀ ਜਿੱਤ ਗਏ ਹਨ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਇਸ ਚੋਣ ਵਿੱਚ ਦਿੱਲੀ ਦੇ ਰਜਿੰਦਰ ਨਗਰ ਤੋਂ ਵਿਧਾਇਕ ਰਾਘਵ ਚੱਢਾ, ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ, ਸੰਦੀਵ ਅਰੋੜਾ ਤੇ ਅਸ਼ੋਕ ਮਿੱਤਲ ਨੂੰ ਉਮੀਦਵਾਰ ਬਣਾਇਆ ਸੀ। ਮਿਲੀ ਜਾਣਕਾਰੀ ਮੁਤਾਬਕ ਰਾਜ ਸਭਾ ਲਈ ਪੰਜਾਂ ਸੀਟਾਂ ‘ਤੇ ਕਿਸੇ ਹੋਰ ਪਾਰਟੀ ਨੇ ਉਮੀਦਵਾਰ ਨਹੀਂ ਉਤਾਰੇ। ਅਜਿਹੇ ਵਿੱਚ ‘ਆਪ’ ਉਮਦੀਵਾਰ ਬਿਨਾਂ ਕਿਸੇ ਵਿਰੋਧ ਦੇ ਜਿੱਤ ਗਏ ਹਨ।

‘ਆਪ’ ਦੇ ਉਮੀਦਵਾਰਾਂ ਵਿੱਚ ਅਸ਼ੋਕ ਮਿੱਤਲ ਜਿਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਹਨ ਤਾਂ ਸਜੀਵ ਅਰੋੜਾ ਉੱਦਮੀ ਹਨ। ਦੂਜੇ ਪਾਸੇ ਰਾਘਵ ਚੱਢਾ, ਕੇਦਰ ਸ਼ਾਸਿਤ ਸੂਬੇ ਦਿੱਲੀ ਦੀ ਰਾਜਿੰਦਰਾ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ, ਉਨ੍ਹਾਂ ਨੇ ਵੀਰਵਾਰ ਨੂੰ ਹੀ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਨੂੰ ਆਪਣਾ ਅਸਤੀਫ਼ਾ ਸੌਂਪਿਆ ਹੈ।ਇਸ ਤੋਂ ਇਲਾਵਾ ਸੰਦੀਪ ਪਾਠਕ ਬਾਰੇ ਕਿਹਾ ਜਾ ਰਿਹਾ ਹੈ ਕਿ ਪੰਜਬਾ ਚੋਣਾਂ ਵਿੱਚ ਆਮ ਆਦੀ ਪਾਰਟੀ ਲਈ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਸਨ। ਰਾਜ ਸਭਾ ਵਿੱਚ ਹੁਣ ਆਮ ਆਦਮੀ ਪਾਰਟੀ ਦੇ 8 ਸਾਂਸਦ ਹੋ ਗਏ ਹਨ। ਦਿੱਲੀ ਤੋਂ ‘ਆਪ’ ਦੇ ਪਹਿਲਾਂ ਹੀ 3 ਸਾਂਸਦ ਹਨ ਜਿਸ ਵਿੱਚ ਸੰਦੇ ਸਿੰਘ, ਨਾਰਾਇਣ ਦਾਸ ਗੁਪਤਾ ਤੇ ਸੁਸ਼ੀਲ ਕੁਮਾਰ ਗੁਪਤਾ ਸ਼ਾਮਲ ਹਨ l

Comment here

Verified by MonsterInsights