Indian PoliticsNationNewsPunjab newsWorld

ਕਾਂਗਰਸ ਦੀ ਹਾਰ ਪਿੱਛੋਂ ਪਹਿਲੀ ਵਾਰ ਸਿੱਧੂ ਘਰ ਪਹੁੰਚੇ 7 ਸਾਬਕਾ ਕਾਂਗਰਸੀ MLA, ਛਿੜੀ ਨਵੀਂ ਚਰਚਾ

ਵਿਧਾਨ ਸਭਾ ਚੋਣਾਂ ਦੇ 10 ਦਿਨ ਬਾਅਦ ਐਤਵਾਰ ਨੂੰ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ। ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਰੇ 7 ਸਾਬਕਾ ਵਿਧਾਇਕਾਂ ਤੇ ਉਮੀਦਵਾਰਾਂ ਦੇ ਨਾਲ ਆਪਣੀ ਤਸਵੀਰ ਪੋਸਟ ਕਰਕੇ ਲਿਖਿਆ- ‘ਦੋਸਤ ਮਿਲਣ ਪਹੁੰਚੇ’

seven former MLAs
seven former MLAs

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਹਾਰ ਪਿੱਛੋਂ ਇਹ ਪਹਿਲੀ ਤਸਵੀਰ ਹੈ, ਜਿਸ ਵਿੱਚ ਸਿੱਧੂ ਦੇ ਨਾਲ ਕਾਂਗਰਸ ਦੇ ਕੱ ਚਿਹਰੇ ਖੜ੍ਹੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਗਲਿਆਰਿਆਂ ਵਿੱਚ ਇਸ ਮੀਟਿੰਗ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ।

ਦੱਸ ਦੇਈਏ ਕਿ ਪੰਜਾਬ ਵਿੱਚ ਕਾਂਗਰਸ ਹੀ ਕਰਾਰੀ ਹਾਰ ਦਾ ਠੀਕਰਾ ਸਾਰੇ ਨਵਜੋਤ ਸਿੱਧੂ ਦੇ ਸਿਰ ਭੰਨ੍ਹ ਰਹੇ ਹਨ। ਕੋਈ ਉਨ੍ਹਾਂ ਦੀ ਬੋਲੀ ਨੂੰ ਲੈ ਕੇ ਸਵਾਲ ਉਠਾ ਰਿਹਾ ਹੈ ਤਾਂ ਕੋਈ ਸੀ.ਐੱਮ. ਅਹੁਦੇ ਲਈ ਉਨ੍ਹਾਂ ਦੀ ਲਾਲਸਾ ਨੂੰ ਹਾਰ ਦਾ ਕਾਰਨ ਦੱਸ ਰਿਹਾ ਹੈ। ਹੁਣ ਜਦੋਂ ਸਿੱਧੂ ਪੂਰੀ ਤਰ੍ਹਾਂ ਇਕੱਲੇ ਪੈ ਰਹੇ ਹਨ ਤਾਂ ਅਜਿਹੇ ਵਿੱਚ 7 ਸਾਬਕਾ ਕਾਂਗਰਸੀ ਵਿਧਾਇਕ ਤੇ ਉਮੀਦਵਾਰਾਂ ਦੇ ਚਿਹਰੇ ਸਾਹਮਣੇ ਆਏ ਹਨ, ਜੋ ਚੋਣ ਨਤੀਜਿਆਂ ਦੇ 10 ਦਿਨਾਂ ਬਾਅਦ ਸਿੱਧੂ ਨੂੰ ਮਿਲਣ ਪਹੁੰਚੇ।

Comment here

Verified by MonsterInsights