Indian PoliticsNationNewsPunjab newsWorld

ਬਲਕਾਰ ਸਿੱਧੂ ਦਾ ਚੰਨੀ ‘ਤੇ ਨਿਸ਼ਾਨਾ, ‘CM ਵਾਲੇ ਕੰਮ ਕਰਨੇ ਚਾਹੀਦੇ ਸਨ, ਬੱਕਰੀਆਂ ਚੋਣੀਆਂ ਕੋਈ ਕੰਮ ਏ

ਪੰਜਾਬ ਵਿਚ ਕਾਂਗਰਸ ਨੂੰ ਮਿਲੀ ਸ਼ਰਮਨਾਕ ਹਾਰ ਮਿਲੀ। ਕਾਂਗਰਸ ਸਿਰਫ 18 ਸੀਟਾਂ ‘ਤੇ ਹੀ ਕਬਜ਼ਾ ਕਰ ਸਕੀ। ਕਾਂਗਰਸ ਦੀ ਹਾਰ ‘ਤੇ ਸਿਆਸੀ ਲੀਡਰਾਂ ਸਣੇ ਵੱਖ-ਵੱਖ ਸ਼ਖਸੀਅਤਾਂ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਨ੍ਹਾਂ ਸਭ ਦੇ ਦਰਮਿਆਨ ਨਵੇਂ ਵਿਧਾਇਕ ਬਣੇ ਬਲਕਾਰ ਸਿੱਧੂ ਨੇ ਆਪਣੇ ਵਿਚਾਰ ਰੱਖੇ ਹਨ।

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ‘ਆਮ ਆਦਮੀ’ ਕਹਿੰਦੇ ਹਨ ਪਰ ਫਿਰ ਵੀ ਉਹ ਪੰਜਾਬ ਦੇ ਲੋਕਾਂ ਦੇ ਦਿਲ ‘ਤੇ ਰਾਜ਼ ਨਹੀਂ ਕਰ ਸਕੇ , ਦੇ ਜਵਾਬ ਵਿਚ ਬਲਕਾਰ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਤਾਂ ਸਿਰਫ ਕੰਮ ਪਸੰਦ ਆਉਂਦਾ ਹੈ। ਚੰਨੀ ਸਾਬ੍ਹ ਨੂੰ ਮੁੱਖ ਮੰਤਰੀ ਵਾਲੇ ਕੰਮ ਕਰਨੇ ਚਾਹੀਦੇ ਸਨ, ਬੱਕਰੀਆਂ ਚੋਣੀਆਂ ਕੋਈ ਕੰਮ ਏ।

ਨਵਜੋਤ ਸਿੰਘ ਸਿੱਧੂ ਦੀ ਹਾਰ ਦਾ ਕਾਰਨ ਦੱਸਦੇ ਹੋਏ ਬਲਕਾਰ ਸਿੱਧੂ ਨੇ ਕਿਹਾ ਕਿ ਨਵਜੋਤ ਦਾ ਹੰਕਾਰ ਉਨ੍ਹਾਂ ਨੂੰ ਲੈ ਬੈਠਾ। ਉਹ ਝੂਠੇ ਹਨ। ਇਹ ਉਸ ਦਾ ਔਗੁਣ ਹੈ। ਜਦੋਂ ਨਵਜੋਤ ਸਿੰਘ ਸਿੱਧੂ ਭਾਜਪਾ ਵਿਚ ਹੁੰਦੇ ਸਨ ਤਾਂ ਉਹ ਸੋਨੀਆ ਗਾਂਧੀ ਤੇ ਡਾ. ਮਨਮੋਹਨ ਸਿੰਘ ਨੂੰ ਗਲਤ ਸ਼ਬਦ ਬੋਲਦੇ ਸਨ ਤੇ ਹੁਣ ਕਾਂਗਰਸ ਵਿਚ ਆਉਣ ਤੋਂ ਬਾਅਦ ਸਿੱਧੂ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਸੁਰੂ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ‘ਆਪ’ ਨੂੰ 1000 ਰੁਪਏ ਔਰਤਾਂ ਨੂੰ ਦੇਣ ਬਾਰੇ ਵੀ ਸਵਾਲ ਖੜ੍ਹੇ ਕੀਤੇ ਸਨ, ਜੋ ਕਿ ਹੁਣ ਆਪ ਵੱਲੋਂ ਸਰਕਾਰ ਬਣਨ ‘ਤੇ ਦਿੱਤੇ ਜਾਣਗੇ। ਸਿੱਧੂ ਨੇ ਬਿਨਾਂ ਕਿਸੇ ਚੋਣ ਮੈਨੀਫੈਸਟੋ ਦੇ 2000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਕਰ ਦਿੱਤਾ।

Comment here

Verified by MonsterInsights