ਭਾਰਤ ਵੱਲੋਂ ਤਕਨੀਕੀ ਖਰਾਬੀ ਕਰਕੇ ਮਿਜ਼ਾਈਲ ਪਾਕਿਸਤਾਨ ਵਿੱਚ ਜਾ ਡਿੱਗਣ ਦੇ ਮੁੱਦੇ ‘ਤੇ ਬਵਾਲ ਸ਼ਾਂਤ ਹੋਣ ਦੀ ਬਜਾਏ ਹੋਰ ਵੀ ਵਧਦਾ ਜਾ ਰਿਹਾ ਹੈ। ਹਾਲਾਂਕਿ ਭਾਰਤ ਸਰਕਾਰ ਨੇ ਇਸ ਪੂਰੇ ਮਾਮਲੇ ਵਿੱਚ ਸਫਾਈ ਦਿੰਦਿਆਂ ਅਫਸੋਸ ਪ੍ਰਗਟਾਇਆ ਪਰ ਹੁਣ ਪਾਕਿਸਤਾਨ ਨੇ ਉਸ ਸਫਾਈ ਨੂੰ ਨਕਾਰ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸਾਫ ਕਰ ਦਿੱਤਾ ਹੈ ਕਿ ਪੂਰੇ ਮਾਮਲੇ ਦੀ ਇੱਕ ਸਾਂਝੀ ਜਾਂਚ ਹੋਣੀ ਚਾਹੀਦੀ ਹੈ।
ਪਾਕਿਸਤਾਨ ਨੇ ਇਥੋਂ ਤੱਕ ਜਾਣਨਾ ਚਾਹਿਆ ਹੈ ਕ ਭਾਰਤ ਵੱਲੋਂ ਕਿਹੜੀ ਮਿਜ਼ਾਇਲ ਫਾਇਰ ਕੀਤੀ ਗਈ ਸੀ, ਉਸ ਦੀਆਂ ਸਪੈਸੀਫਿਕੇਸ਼ਨ ਕੀ ਸਨ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਨੇ ਗੰਭੀਰ ਮਾਮਲੇ ਨੂੰ ਸਿਰਫ ਇੱਕ ਆਸਾਨ ਸਪੱਸ਼ਟੀਕਰਨ ਨਾਲ ਖਤਮ ਨਹੀਂ ਕੀਤਾ ਜਾ ਸਕਦਾ। ਭਾਰਤ ਜੋ ਇੰਟਰਨਲ ਜਾਂਚ ਦੀ ਗੱਲ ਕਰ ਰਿਹਾ ਹੈ, ਉਹ ਵੀ ਕਾਫੀ ਨਹੀਂ ਹੈ ਕਿਉਂਕਿ ਮਿਜ਼ਾਇਲ ਤਾਂ ਪਾਕਿਸਤਾਨ ਵਿੱਚ ਡਿੱਗੀ ਹੈ। ਅਜਿਹੇ ਵਿੱਚ ਸੰਯੁਕਤ ਜਾਂਚ ਦੀ ਮੰਗ ਕੀਤੀ ਜਾਂਦੀ ਹੈ, ਜਿਸ ਨਾਲ ਹਰ ਤੱਥ ਦੀ ਨਿਰਪੱਖ ਜਾਂਚ ਕੀਤੀ ਜਾ ਸਕੇ।
ਚਿਤਾਵਨੀ ਵਾਲੇ ਅੰਦਾਜ਼ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਗਲਤਫਹਿਮੀ ਵਿੱਚ ਆਤਮਰੱਖਿਆ ਲਈ ਦੂਜੇ ਪਾਸਿਓਂ ਵੀ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ, ਅਜਿਹੇ ਵਿੱਚਇਸ ਦੇ ਗੰਭੀਰ ਨਤੀਜ ਹੋ ਸਕੇਦ ਹਨ। ਪਾਕਿਸਤਾਨ ਨੇ ਇਸ ਮੁੱਦੇ ‘ਤੇ ਪੂਰੀ ਦੁਨੀਆ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦਾ ਨੋਟਿਸ ਲੈਣ ਤੇ ਖੇਤੀਰ ਸਥਿਰਤਾ ਬਣਾਈ ਰਖਣ ਵਿੱਚ ਮਦਦ ਕਰਨ।
ਇਸ ਤੋਂ ਇਲਾਵਾ ਭਾਰਤ ‘ਤੇ ਦੋਸ਼ ਲਾਉਂਦੇ ਹੋਏ ਪਾਕਿਸਤਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਥਿਆਰਾਂ ਦੇ ਰਖ-ਰਖਾਅ ਤੇ ਉਸ ਦੀ ਹੈਂਡਲਿੰਗ ਵਿੱਚ ਭਾਰੀ ਲਾਪਰਵਾਹੀ ਕੀਤੀ ਗਈ ਹੈ। ਕਈ ਤਰ੍ਹਾਂ ਦੀ ਤਕਨੀਕੀ ਖਰਾਬੀ ਵੇਖਣ ਨੂੰ ਮਿਲੀ ਹੈ। ਪਾਕਿਸਤਾ ਨੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਮਿਜ਼ਾਇਲ ਪਾਕਿਸਤਾਨ ਵਿੱਚ ਡਿੱਗੀ ਸੀ, ਉਸ ਨੂੰ ਫਾਇਰ ਕਿਸ ਨੇ ਕੀਤਾ ਸੀ। ਉਹ ਫੌਜ ਵੱਲੋਂ ਦਾਗੀ ਗਈ ਸੀ ਜਾਂ ਫਿਰ ਕੋਈ ਗੈਰ-ਸਮਾਜਿਕ ਅਨਸਰਾਂ ਵੱਲੋਂ।
Comment here