ਰੂਸ-ਯੂਕਰੇਨ ਵਿਚਾਲੇ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਰੂਸ ਯੂਕਰੇਨ ਵਿੱਚ ਆਪਣੇ ਮਿਜ਼ਾਇਲ ਤੇ ਬੰਬਾਂ ਨਾਲ ਭਾਰੀ ਤਬਾਹੀ ਮਚਾ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਜੰਗ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਕੜੀ ਵਿੱਚ ਅਮਰੀਕਾ ਨੇ ਰੂਸ ਸਾਹਮਣੇ ਇੱਕ ਪੇਸ਼ਕਸ਼ ਰਖੀ ਹੈ। ਅਮਰੀਕਾ ਦੇ ਸਿਆਸੀ ਮਾਮਲਿਆਂ ਦੇ ਵਿਦੇਸ਼ ਮੰਤਰੀ ਵਿਕਟੋਰੀਆ ਨੁਲੈਂਡ ਨੇ ਕਿਹਾ ਕਿ ਜੇ ਯੂਕਰੇਨ ਵਿੱਚ ਰੂਸ ਜੰਗ ਬੰਦ ਕਰ ਦਿੰਦਾ ਹੈ ਤਾਂ ਮਾਸਕੋ ਖਿਲਾਫ ਲਾਈਆਂ ਗਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।

ਦੱਸ ਦੇਈਏ ਕਿ ਸ਼ੁੱਕਰਵਾਰ ਸਵੇਰੇ ਸਥਿਤੀ ਕਾਫੀ ਤਣਾਅਪੂਰਨ ਹੋ ਗਈ। ਰੂਸ ਦੀ ਬੰਬਾਰੀ ਨਾਲ ਯੂਕਰੇਨ ਦੇ ਐਨਹੋਦਰ ਸ਼ਹਿਰ ਵਿੱਚ ਸਥਿਤ ਯੂਰਪ ਦੇ ਸਭ ਤੋਂ ਵੱਡੇ ਪਰਮਾਣੀ ਊਰਜਾ ਪਲਾਂਟ ਵਿੱਚ ਅੱਗ ਲੱਗ ਗਈ। ਪਲਾਂਟ ਦੇ ਡਾਇਰੈਕਟਰ ਦਾ ਕਹਿਣਾ ਸੀ ਕਿ ਫਾਇਰ ਫਾਈਟਿੰਗ ਸਿਸਟਮ ਨੂੰ ਪਲਾਂਟ ਦੇ ਅੰਦਰ ਆਉਣ ਨਹੀਂ ਦਿੱਤਾ ਜਾ ਰਿਹਾ ਸੀ।
ਰਿਪੋਰਟ ਮੁਤਾਬਕ, ਕੁਝ ਦੇਰ ਬਾਅਦ ਪਲਾਂਟ ਵਿੱਚ ਕਈ ਧਮਾਕੇ ਵੀ ਹੋਏ। ਇਸ ਘਟਨਾ ਤੋਂ ਬਾਅਦ ਯੂਕਰੇਨ ਦੇ ਰਾਸਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨਾਲ ਬਾਈਡੇਨ ਨੇ ਫੋਨ ‘ਤੇ ਗੱਲ ਕੀਤੀ, ਜ਼ੇਲੇਂਸਕੀ ਨੇ ਇਸ ਤੋਂ ਬਾਅਦ ਐਮਰਜੈਂਸੀ ਸੰਬੋਧਨ ਵਿੱਚ ਕਿਹਾ ਕਿ ਮਾਸਕੋ ਜ਼ਾਪੋਰਿੱਜਿਆ ਨਿਊਕਲੀਅਰ ਪਾਵਰ ਪਲਾਂਟ ‘ਤੇ ਬੰਬਾਰੀ ਕਰਕੇ ਚੇਰਨੋਬਿਲ ਐਮਰਜੈਂਸੀ ਨੂੰ ਦੁਹਰਾਉਣਾ ਚਾਹੁੰਦਾ ਹੈ।
ਦੱਸ ਦੇਈਏ ਕਿ ਯੂਕਰੇਨ ਹਮਲੇ ਤੋਂ ਬਾਅਦ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਨੇ ਰੂਸ ‘ਤੇ ਕੱ ਪਾਬੰਦੀਆਂ ਲਾਈਆਂ ਹਨ। ਪੱਛਮੀ ਦੇਸ਼ ਰੂਸ ਦੇ ਸੈਂਟਰਲ ਬੈਂਕ ਦੇ ਐਸੇਟ ਨੂੰ ਫਰੀਜ਼ ਕਰਨਾ, ਰੂਸ ਨੂੰ ਸਵਿਫਟ ਤੋਂ ਬਾਹਰ ਕਰਨਾ, ਅਮਰੀਕਾ ਤੇ ਬ੍ਰਿਟੇਨ ਨੇ ਰੂਸ ਦੇ ਦੋ ਸਭ ਤੋਂ ਵੱਡੇ ਬੈਂਕਾਂ ਸਬਰਬੈਂਕ ਤੇ ਵੀਟੀਬੀ ਬੈਂਕ ‘ਤੇ ਕਈ ਤਰ੍ਹਾਂ ਦੀ ਰੋਕ ਲਾਈ ਹੈ। ਰੂਸ ਦੇ ਕਈ ਰਈਸ ਲੋਕਾਂ ਦੀ ਯਾਤਰਾ ‘ਤੇ ਬੈਨ ਹੈ। ਇਨ੍ਹਾਂ ਦੀਆਂ ਜਾਇਦਾਦਾਂ ਫਰੀਜ਼ ਕਰ ਦਿੱਤੀਆਂ ਗਈਆਂ ਹਨ।
ਕੈਨੇਡਾ ਤੇ ਆਸਟ੍ਰੇਲੀਆ ਨੇ ਵੀ ਅਜਿਹਾ ਹੀ ਕੀਤਾ ਹੈ। ਜਰਮਨੀ ਦੀ ਗੱਲ ਕਰੀਏ ਤਾਂ ਉਸ ਨੇ ਵੀ ਨਾਰਡ ਸਟ੍ਰੀਮ 2 ਗੈਸ ਪਾਈਪਲਾਈਨ ਪ੍ਰਾਜੈਕਟ ਨੂੰ ਰੋਕਣ ਦੀ ਗੱਲ ਕਹੀ ਹੈ। ਪੋਲੈਂਡ, ਚੇਕ ਗਣਰਾਜ, ਬੁਲਗਾਰੀਆ ਤੇ ਐਸਤੋਨੀਆ ਨੇ ਰੂਸੀ ਹਵਾਈ ਕੰਪਨੀਆਂ ਲਈ ਆਪਣੇ ਏਅਰ ਸਪੇਸ ਬੰਦ ਕਰ ਦਿੱਤੇ ਗਨ।
Comment here