ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਨੰਗਲ ਪੰਨੂਆਂ ‘ਚ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਭਰਜਾਈ ਦਾ ਗਲਾ ਵੱਢ ਦਿੱਤਾ। ਪੁਲਿਸ ਨੇ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਮਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਮੁਤਾਬਕ ਉਹ ਬਿਜਲੀ ਮਿਸਤਰੀ ਦਾ ਕੰਮ ਕਰਦਾ ਹੈ। ਉਸ ਦਾ ਵੱਡਾ ਭਰਾ ਕੁਲਦੀਪ ਸਿੰਘ ਘਰ ਦੀ ਵੰਡ ਨੂੰ ਲੈ ਕੇ ਅਕਸਰ ਉਸ ਨਾਲ ਤੇ ਉਸ ਦੀ ਪਤਨੀ ਅਮਨਦੀਪ ਕੌਰ ਨਾਲ ਝਗੜਾ ਕਰਦਾ ਸੀ। 26 ਫਰਵਰੀ ਨੂੰ ਉਸਦੀ ਮਾਂ ਦਲਪੀਰ ਕੌਰ ਆਪਣੀ ਧੀ ਪਰਮਜੀਤ ਕੌਰ ਪਤਨੀ ਗੁਰਮੀਤ ਸਿੰਘ ਨੂੰ ਮਿਲਣ ਗਈ ਸੀ। 27 ਫਰਵਰੀ ਨੂੰ ਦੁਪਹਿਰ 12.30 ਵਜੇ ਉਹ ਆਪਣੇ ਕੰਮ ਤੋਂ ਨਾਗ ਕਲਾਂ ਪਿੰਡ ਗਿਆ ਸੀ। ਘਰ ਵਿਚ ਉਸ ਦੀ ਪਤਨੀ ਅਮਨਦੀਪ, ਮੁੰਡਾ ਵਿਸ਼ਾਲ ਤੇ ਭਰਾ ਕੁਲਦੀਪ ਸਿੰਘ ਮੌਜੂਦ ਸਨ।
ਦੁਪਹਿਰ ਲਗਭਗ 3.15 ਵਜੇ ਘਰ ਪਰਤਿਆ ਤਾਂ ਅਮਨਦੀਪ ਬਿਸਤਰ ‘ਤੇ ਖੂਨ ਨਾਲ ਲੱਥਪੱਥ ਮਿਲੀ।ਉਸ ਦਾ ਗਲਾ ਕਿਸੇ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਿਆ ਸੀ। ਉਸ ਸਮੇਂ ਭਰਾ ਘਰ ‘ਤੇ ਨਹੀਂ ਸੀ. ਉਹ ਆਪਣੇ ਗੁਆਂਢ ਵਿਚਰਹਿਣ ਵਾਲੇ ਇਕ ਨੌਜਵਾਨ ਨਾਲ ਪਤਨੀ ਨੂੰ ਪਹਿਲਾਂ ਬਾਜਵਾ ਹਸਪਤਾਲ ਮਜੀਠਾ ਤੇ ਫਿਰ ਸਿਵਲ ਹਸਪਤਾਲ ਮਜੀਠਾ ਲੈ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Comment here