Indian PoliticsNationNewsWorld

ਸੋਨੇ ‘ਚ ਨਿਵੇਸ਼ ਦਾ ਸੁਨਹਿਰੀ ਮੌਕਾ! 3-4 ਮਹੀਨਿਆਂ ‘ਚ 52,000 ਰੁ. ਤੋਂ ਹੋਏਗਾ ਪਾਰ

ਪਿਛਲੇ ਇੱਕ ਸਾਲ ਵਿੱਚ ਸੋਨੇ ਦੀ ਕੀਮਤ 43 ਹਜ਼ਾਰ ਤੋਂ ਵੱਧ ਕੇ 50 ਹਜ਼ਾਰ ਪਾਰ ਕਰ ਗਈ ਹੈ। ਰੂਸ ਯੂਕਰੇਨ ਜੰਗ ਦੀ ਆਹਟ ਤੋਂ ਬਾਅਦ ਵੀ ਸੋਨੇ ਦੀ ਕੀਮਤ ਵਿੱਚ ਬੜਤ ਵੇਖਣ ਨੂੰ ਮਿਲੀ ਹੈ। ਇੰਟਰਨੈਸ਼ਨਲ ਮਾਰਕੀਟ ਵਿੱਚ ਇਹ 1900 ਡਾਲਰ ‘ਤੇ ਪਹੁੰਚ ਗਿਆ ਹੈ।

ਹਾਲਾਂਕਿ ਰੂਸ-ਯੂਕਰੇਨ ਸੰਘਰਸ਼ ਵਿੱਚ ਨਰਮੀ ਆਉਣ ਪਿੱਛੋਂ ਇਸ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ। ਇਸ ਗਿਰਾਵਟ ਦਾ ਕਾਰਨ ਮੁਨਾਫ਼ਾ ਵਸੂਲੀ ਨੂੰ ਮੰਨਿਆ ਜਾ ਰਿਹਾ ਹੈ। ਹੁਣ ਨਿਵੇਸ਼ਕਾਂ ਦੇ ਮਨ ਵਿੱਚ ਸਵਾਲ ਆ ਰਿਹਾ ਹੈ ਕਿ ਕੀ ਸੋਨੇ ਵਿੱਚ ਨਿਵੇਸ਼ ਦਾ ਇਹ ਸਹੀ ਸਮਾਂ ਹੈ। ਦੂਜੇ ਪਾਸੇ ਜੋ ਇਸ ਵਿੱਚ ਪਹਿਲਾਂ ਨਿਵੇਸ਼ ਕਰ ਚੁੱਕੇ ਹਨ ਉਹ ਜਾਣਨਾ ਚਾਹੁੰਦੇ ਹਨ ਕਿ ਸਾਨੂੰ ਇਸ ਵਿੱਚ ਅੱਗੇ ਨਿਵੇਸ਼ ਨੂੰ ਜਾਰੀ ਰੱਖਣਾ ਚਾਹੀਦਾ ਹੈ ਜਾਂ ਸਾਨੂੰ ਪ੍ਰਾਫ਼ਿਟ ਬੁੱਕ ਕਰਕੇ ਬਾਹਰ ਆ ਜਾਣਾ ਚਾਹੀਦਾ ਹੈ।

gold will be across
gold will be across

ਕਮੋਡਿਟੀ ਮਾਰਕੀਟ ਮਾਹਰਾਂ ਦਾ ਮੰਨਣਾ ਹੈ ਕਿ ਅਜੇ ਸੋਨੇ ਵਿੱਚ ਕੁਝ ਪ੍ਰਾਫ਼ਿਟ ਬੁਕਿੰਗ ਹੋ ਸਕਦੀ ਹੈ ਜਿਸ ਨਾਲ ਇਸ ਦੀਆਂ ਕੀਮਤਾਂ ਵਿੱਚ ਕਮੀ ਆਏਗੀ। ਰੂਸ ਯੂਕਰੇਨ ਸੰਕਟ ਦੂਰ ਹੁੰਦੇ ਦਿਸਣ ਤੋਂ ਬਾਅਦ ਵੀ ਦੁਨੀਆ ਭਰ ਵਿੱਚ ਵਧਦੀ ਮਹਿੰਗਾਈ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਇਹ ਸੋਨੇ ਦੀਆਂ ਕੀਮਤਾਂ ਨੂੰ ਵਧਣ ਵਿੱਚ ਮਦਦ ਕਰੇਗਾ। ਇੰਟਰਨੈਸ਼ਨਲ ਮਾਰਕੀਟ ਵਿੱਚ ਅਜੇ ਕੁਝ ਗਿਰਾਵਟ ਪਿੱਛੋਂ ਇਸ ਦੀਆਂ ਕੀਮਤਾਂ 1865 ਡਾਲਰ ਵਿੱਚ ਆ ਸਕਦੀਆਂ ਹਨ ਜੋ ਅਗਲੇ 3 ਤੋਂ 4 ਮਹੀਨਿਆਂ ਵਿੱਚ ਵਧ ਕੇ 2000 ਡਾਲਰ ‘ਤੇ ਪਹੁੰਚ ਸਕਦੀ ਹੈ। ਇਸ ਗਿਰਾਵਟ ਵੇਲੇ ਇਸ ਵਿੱਚ ਖ਼ਰੀਦਦਾਰੀ ਕਰਨ ਦਾ ਚੰਗਾ ਮੌਕਾ ਰਹੇਗਾ। ਦੂਜੇ ਪਾਸੇ ਘਰੇਲੂ ਬਾਜ਼ਾਰ ਦੇ ਐੱਮ.ਸੀ.ਐੱਸ. ਵਿੱਚ ਇਸ ਦੀ ਕੀਮਤ 52 ਹਜ਼ਾਰ ਪ੍ਰਤੀ 10 ਗ੍ਰਾਮ ਦੇ ਪੱਧਰ ਤੱਕ ਜਾ ਸਕਦੀ ਹੈ।

ਅਮੇਰਿਕਾ ਵਿੱਚ ਯੂ.ਐੱਸ. ਫੇਡ ਨੇ ਵਿਆਜ ਦਰ ਨੂੰ ਵਧਾਇਆ ਹੈ ਕਿ ਇਸ ‘ਤੇ ਅਮਰੀਕੀ ਮਾਰਕੀਟ ਵਿੱਚ ਪਹਿਲਾਂ ਹੀ ਗਿਰਾਵਟ ਹੋ ਚੁੱਕੀ ਹੈ। ਉਥੇ ਹੀ ਯੂ.ਐੱਸ. ਫੇਡ ਦੀ ਬੈਠਕ ਦੇ ਪਹਿਲੇ ਮੁਨਾਫ਼ਾ ਵਸੂਲੀ ਕਰਕੇ ਥੋੜ੍ਹੀ ਗਿਰਾਵਟ ਹੋ ਸਕਦੀ ਹੈ। ਇਹ ਗਿਰਾਵਟ ਸੋਨੇ ‘ਤੇ ਨਿਵੇਸ਼ਕਾਂ ਲਈ ਖਰੀਦਦਾਰੀ ਦਾ ਚੰਗਾ ਮੌਕਾ ਹੋ ਸਕਦਾ ਹੈ।

Comment here

Verified by MonsterInsights