bollywoodIndian PoliticsNationNewsPunjab newsWorld

ਸਪੀਡ ਰਿਕਾਰਡਸ ਦੇ ਮਾਲਕ ‘Dinesh Auluck’ ਨੂੰ ਸ਼ਾਤਿਰ ਠੱਗ ਲਾਉਣ ਨੂੰ ਫਿਰਦਾ ਲੱਖਾਂ ਦਾ ਚੂਨਾ, ਪੜ੍ਹੋ ਪੂਰੀ ਖ਼ਬਰ

ਜਿਵੇਂ-ਜਿਵੇਂ ਸੰਸਾਰ ਡਿਜੀਟਲਾਈਜ਼ੇਸ਼ਨ ਵੱਲ ਵਧ ਰਿਹਾ ਹੈ, ਸਾਈਬਰ ਅਪਰਾਧ ਵੀ ਇਸ ਦੌੜ ਵਿੱਚ ਸ਼ਾਮਲ ਹੋ ਰਹੇ ਹਨ। ਟੌਪ ਮਿਊਜ਼ਿਕ ਲੇਬਲ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਔਲਕ ਨੂੰ ਵੀ ਇਸੇ ਤਰ੍ਹਾਂ ਦੀ ਔਨਲਾਈਨ ਧੋਖਾਧੜੀ ਦਾ ਸਾਹਮਣਾ ਕਰਨਾ ਪਿਆ। ਦਿਨੇਸ਼ ਔਲਕ ਦੇ ਨਾਂ ‘ਤੇ ਇਕ ਵਿਅਕਤੀ ਨੇ ਫਰਜ਼ੀ ਖਾਤਾ ਬਣਾ 4.5 ਲੱਖ ਦੀ ਈਮੇਲ ਰਾਹੀਂ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ।

ਸਾਈਬਰ ਅਪਰਾਧੀ ਨੇ ਦਿਨੇਸ਼ ਔਲਕ ਦੇ ਸਾਥੀ ਸੰਦੀਪ ਬਾਂਸਲ ਨੂੰ ਇੱਕ ਈਮੇਲ ਭੇਜ ਕੇ ਉਸ ਨੂੰ RTGS ਰਾਹੀਂ 4.5 ਲੱਖ ਰੁਪਏ ਭੇਜਣ ਲਈ ਕਿਹਾ। ਦਿਨੇਸ਼ ਹੋਣ ਦਾ ਢੌਂਗ ਕਰ ਰਹੇ ਵਿਅਕਤੀ ਨੇ ਮੇਲ ਵਿੱਚ ਲਿਖਿਆ ਕਿ ਉਸ ਨੇ ਕਿਸੇ ਨੂੰ ਪੇਮੈਂਟ ਕਰਨੀ ਸੀ ਪਰ ਮੀਟਿੰਗ ਹੋਣ ਕਰਕੇ ਨਹੀਂ ਕਰ ਪਾਇਆ। ਇਸ ਲਈ, ਉਸਨੇ ਸੰਦੀਪ ਨੂੰ RTGS ਰਾਹੀਂ ਉਸਦੇ ਤਰਫੋਂ ਪੈਸੇ ਭੇਜਣ ਲਈ ਕਿਹਾ ਤੇ ਕਿਹਾ ਕਿ ਉਹ ਇਹ ਪੈਸੇ ਉਸਨੂੰ ਸ਼ਾਮ ਨੂੰ ਚੈੱਕ ਰਾਹੀਂ ਵਾਪਸ ਕਰ ਦੇਵੇਗਾ। ਹਾਲਾਂਕਿ ਅਪਰਾਧੀ ਨੇ ਸੰਦੀਪ ਬਾਂਸਲ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋਇਆ।

ਦਸ ਦੇਈਏ ਕਿ ਦਿਨੇਸ਼ ਔਲਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਮੇਲ ਦੀ ਇੱਕ ਤਸਵੀਰ ਸਾਂਝੀ ਕੀਤੀ ‘ਤੇ ਹਰ ਕਿਸੇ ਨੂੰ ਇਸ ਤੋਂ ਬਚਣ ਦੀ ਚੇਤਾਵਨੀ ਦਿੱਤੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਸੀਂ ‘ਸਪੀਡ ਰਿਕਾਰਡਸ’ ਨਾਮ ਨਾਲ ਜੁੜੇ ਇਸ ਤਰ੍ਹਾਂ ਦੇ ਕੇਸ ਬਾਰੇ ਸੁਣਿਆ ਹੈ। ਬਹੁਤ ਸਾਰੇ ਧੋਖੇਬਾਜ਼ਾਂ ਨੇ ਪਹਿਲਾਂ ਵੀ ਸਪੀਡ ਰਿਕਾਰਡ ਦੇ ਨਾਮ ਦੀ ਵਰਤੋਂ ਕਰਕੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਰਹਿਣ ਵਾਲੇ ਸਚਿਨ ਗਰੋਵਰ ਨਾਂ ਦੇ ਵਿਅਕਤੀ ਨੂੰ ਇਲਾਕੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਨੌਜਵਾਨ ਕਲਾਕਾਰਾਂ ਨੂੰ ਵਧੀਆ ਕਰੀਅਰ ਬਣਾਉਣ ਦਾ ਵਾਅਦਾ ਕਰਨ ਦੇ ਬਦਲੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਲਈ ਸਪੀਡ ਰਿਕਾਰਡ ਦੇ ਨਾਂ ਦੀ ਵਰਤੋਂ ਕੀਤੀ ਸੀ।

Comment here

Verified by MonsterInsights