ਪੰਜਾਬ ਦਾ ਸੀ.ਐੱਮ. ਬਣਨ ਦੀ ਦੌੜ ਵਿੱਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਸਿਰ ਲੱਖਾਂ ਦਾ ਬਿਜਲੀ ਦਾ ਬਕਾਇਆ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰ ਭਾਜਪਾ ਦੇ ਨਿਸ਼ਾਨੇ ‘ਤੇ ਆ ਗਏ ਹਨ।
ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਆਪਣੇ ਅੰਮ੍ਰਿਤਸਰ ਸਥਿਤ ਘਰ ਦਾ ਬਿਜਲੀ ਬਿੱਲ ਨਹੀਂ ਭਰਿਆ ਹੈ। ਸਿੱਧੂ ਸਿਰ ਪਿਛਲੇ ਛੇ ਮਹੀਨਿਆਂ ਦਾ ਬਿੱਲ 4,22,330 ਦਾ ਬਕਾਇਆ ਹੈ। ਬਕਾਇਆ ਬਿੱਲ 19 ਜਨਵਰੀ, 2022 ਨੂੰ ਜਾਰੀ ਕੀਤਾ ਗਿਆ ਸੀ ਅਤੇ ਇਸ ਵਿੱਚ ਭੁਗਤਾਨ ਨਾ ਕੀਤੀ ਗਈ ਰਕਮ ‘ਤੇ ਸਰਚਾਰਜ ਅਤੇ ਵਿਆਜ ਸ਼ਾਮਲ ਹੈ।
ਅਗਸਤ 2021 ਤੋਂ ਬਿੱਲ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਅਜੇ ਤੱਕ ਸਿੱਧੂ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਹੈ।
ਵੱਖ-ਵੱਖ ਮਾਫ਼ੀਆ ਵੱਲੋਂ ਸਰਕਾਰੀ ਖਜ਼ਾਨੇ ਨੂੰ ਹੋਏ ਨੁਕਸਾਨ ਵਰਗੇ ਮੁੱਦੇ ਚੁੱਕਣ ਵਾਲੇ ਨਵਜੋਤ ਸਿੱਧੂ ਦੀ ਭਾਜਪਾ ਨੇ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਨਿੰਦਾ ਕੀਤੀ।
Comment here