ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਵਿਵਾਦਿਤ ਬਿਆਨ ਦੇਣ ਦੇ ਮਾਮਲੇ ‘ਚ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਉਸ ਦੇ ਖ਼ਿਲਾਫ਼ ਸ਼ਾਮਲਾ ਹਿਲਸ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਅਭਿਨੇਤਰੀ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਧਾਰਾ 95ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ਵੇਤਾ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੇ ਪ੍ਰਮੋਸ਼ਨ ਦੌਰਾਨ ਭੋਪਾਲ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਮਜ਼ਾਕੀਆ ਲਹਿਜੇ ‘ਚ ਭਗਵਾਨ ਬਾਰੇ ਬਿਆਨ ਦਿੱਤਾ, ਜਿਸ ‘ਤੇ ਵਿਵਾਦ ਸ਼ੁਰੂ ਹੋ ਗਿਆ। ਇਸ ਬਿਆਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਗ੍ਰਹਿ ਮੰਤਰੀ ਡਾਕਟਰ ਨਰੋਤਮ ਮਿਸ਼ਰਾ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਮੁਤਾਬਕ ਸ਼ਵੇਤਾ ਤਿਵਾਰੀ ਦੀ ਸ਼ੋਅਸਟਾਪਰਸ ਨਾਂ ਦੀ ਵੈੱਬ ਸੀਰੀਜ਼ ਦੀ ਸ਼ੂਟਿੰਗ ਭੋਪਾਲ ‘ਚ ਹੋਣ ਜਾ ਰਹੀ ਹੈ। ਸ਼ਵੇਤਾ ਟੀਮ ਮੈਂਬਰਾਂ ਦੇ ਨਾਲ ਇੱਕ ਪ੍ਰਮੋਸ਼ਨ ਅਤੇ ਘੋਸ਼ਣਾ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਸੀ, ਜਿੱਥੇ ਉਸਨੇ ਮਜ਼ਾਕ ਵਿੱਚ ਇਤਰਾਜ਼ਯੋਗ ਬਿਆਨ ਦਿੱਤਾ ਸੀ। ਸ਼ਵੇਤਾ ਨੇ ਕਿਹਾ ਸੀ ਕਿ ਬ੍ਰਾ ਦਾ ਆਕਾਰ ਭਗਵਾਨ ਲੈ ਰਹੇ ਹਨ। ਮਜ਼ਾਕ ਦੇ ਤੌਰ ‘ਤੇ ਕਹੀ ਗਈ ਇਸ ਗੱਲ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦ ਵਧ ਗਿਆ। ਇਸ ਤੋਂ ਬਾਅਦ ਗ੍ਰਹਿ ਮੰਤਰੀ ਡਾਕਟਰ ਨਰੋਤਮ ਮਿਸ਼ਰਾ ਨੇ 24 ਘੰਟਿਆਂ ਦੇ ਅੰਦਰ ਜਾਂਚ ਰਿਪੋਰਟ ਤਲਬ ਕੀਤੀ, ਜਿਸ ਤੋਂ ਬਾਅਦ ਉਸ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ। ਮੀਡੀਆ ਦੇ ਸਾਹਮਣੇ ਮਜ਼ਾਕ ਕਰਦੇ ਹੋਏ ਸ਼ਵੇਤਾ ਨੇ ਸੌਰਭ ਰਾਜ ਜੈਨ ਨੂੰ ਭਗਵਾਨ ਕਿਹਾ ਸੀ। ਅਸਲ ‘ਚ ਸੌਰਭ ਰਾਜ ਮਹਾਭਾਰਤ ‘ਚ ਕ੍ਰਿਸ਼ਨਾ ਦੀ ਭੂਮਿਕਾ ‘ਚ ਸਨ, ਜੋ ਆਉਣ ਵਾਲੀ ਵੈੱਬ ਸੀਰੀਜ਼ ‘ਚ ਬ੍ਰਾ ਫਿਟਰ ਦਾ ਕਿਰਦਾਰ ਨਿਭਾਅ ਰਹੇ ਹਨ।
Comment here