Indian PoliticsNationNewsPunjab newsWorld

Axis ਬੈਂਕ ਵੱਲੋਂ FD ਦਰਾਂ ‘ਚ ਤਬਦੀਲੀ, 7 ਦਿਨਾਂ ਤੋਂ 10 ਸਾਲ ਤੱਕ ਦੇ ਡਿਪਾਜ਼ਿਟ ‘ਤੇ ਹੁਣ ਮਿਲੇਗਾ ਇੰਨਾ ਵਿਆਜ

ਅਕਸਰ ਫਿਕਸਡ ਡਿਪਾਜ਼ਿਟ (FD) ਨੂੰ ਨਿਵੇਸ਼ ਦਾ ਇੱਕ ਸੁਰੱਖਿਅਤ ਅਤੇ ਲਾਭਦਾਇਕ ਮਾਧਿਅਮ ਮੰਨਿਆ ਜਾਂਦਾ ਹੈ। ਹਾਲਾਂਕਿ, ਪਿਛਲੇ ਕੁਝ ਸਾਲਾਂ ਵਿੱਚ ਐੱਫ.ਡੀ. ‘ਤੇ ਵਿਆਜ ਦਰਾਂ ਵਿੱਚ ਕਮੀ ਆਈ ਹੈ, ਜਿਸ ਕਾਰਨ ਲੋਕਾਂ ਦਾ ਐੱਫ.ਡੀ. ਕਰਵਾਉਣ ਵੱਲ ਰੁਝਾਨ ਵੀ ਘੱਟ ਹੋਇਆ ਹੈ।

ਵੱਖ-ਵੱਖ ਬੈਂਕ ਗਾਹਕਾਂ ਲਈ ਫਿਕਸ ਡਿਪਾਜ਼ਿਟ ਦੀਆਂ ਦਰਾਂ ਵਿੱਚ ਤਬਦੀਲੀ ਕਰਦੇ ਰਹਿੰਦੇ ਹਨ, ਪ੍ਰਾਈਵੇਟ ਸੈਕਟਰ ਦੇ ਐਕਸਿਸ ਬੈਂਕ ਨੇ ਵੀ ਐੱਫ.ਡੀ. ਦਰਾਂ ਵਿੱਚ ਬਦਲਾਅ ਕੀਤੇ ਹਨ। ਐਕਸਿਸ ਬੈਂਕ ਨੇ 20 ਜਨਵਰੀ ਯਾਨੀ ਅੱਜ ਤੋਂ FD ‘ਤੇ ਵਿਆਜ ਦਰਾਂ ਨੂੰ ਸੋਧਿਆ ਹੈ। ਬੈਂਕ ਨੇ ਕੁਝ ਸਮੇਂ ਲਈ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਐਕਸਿਸ ਬੈਂਕ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀਆਂ ਵੱਖ-ਵੱਖ ਮਿਆਦਾਂ ਵਿੱਚ FD ਆਫਰ ਕਰਦਾ ਹੈ।

Axis Bank warns of slowing collections in coming weeks amid Covid second  wave

ਕੀ ਹੈ ਬਦਲਾਅ: ਐਕਸਿਸ ਬੈਂਕ ਦੀ ਤਾਜ਼ਾ ਤਬੀਦੀਲੀ 2 ਕਰੋੜ ਰੁਪਏ ਤੋਂ ਘੱਟ ਡਿਪਾਜ਼ਿਟ ‘ਤੇ ਹੈ। ਐਕਸਿਸ ਬੈਂਕ 7 ਦਿਨਾਂ ਤੋਂ 29 ਦਿਨਾਂ ਦੀ ਮਿਆਦ ਪੂਰੀ ਹੋਣ ਵਾਲੀ FD ‘ਤੇ 2.50 ਫੀਸਦੀ ਦੀ ਵਿਆਜ ਦਰ ਆਫ਼ਰ ਕਰ ਰਿਹਾ ਹੈ। ਬੈਂਕ 30 ਦਿਨਾਂ ਤੋਂ 3 ਮਹੀਨਿਆਂ ਤੋਂ ਘੱਟ ਦੀ FD ਲਈ 3 ਫੀਸਦੀ ਅਤੇ 3 ਮਹੀਨੇ ਅਤੇ 6 ਮਹੀਨਿਆਂ ਤੋਂ ਘੱਟ ਦੀ ਐੱਫ. ਡੀ. ਲਈ 3.5 ਫੀਸਦੀ ਦੀ ਵਿਆਜ ਦਰ ਆਫ਼ਰ ਕਰ ਰਿਹਾ ਹੈ।ਅਗਲੀਆਂ ਮਿਆਦਾਂ ਲਈ ਬੈਂਕ ਦੀਆਂ ਵਿਆਜ ਦਰਾਂ ਲੜੀਵਾਰ 4.40 ਫੀਸਦੀ, 5.10 ਫੀਸਦੀ ਅਤੇ 5.25 ਫੀਸਦੀ, 5.40 ਫੀਸਦੀ ਅਤੇ 5.75 ਫੀਸਦੀ ਹਨ। ਦੱਸ ਦੇਈਏ ਕਿ ਐਕਸਿਸ ਬੈਂਕ ਵਿੱਚ ਸੀਨੀਅਰ ਨਾਗਰਿਕਾਂ ਲਈ ਵਿਆਜ ਦਰਾਂ ਵੱਧ ਹਨ।

Comment here

Verified by MonsterInsights