bollywoodCoronavirusNationNewsWorld

ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਅਜੇ ਵੀ ICU’ਚ , ਡਾਕਟਰ ਬੋਲੇ ‘ਦੇਖਭਾਲ ਦੀ ਲੋੜ, ਸਥਿਤੀ ਪਹਿਲਾਂ ਵਾਂਗ ਹੀ’

ਲਤਾ ਮੰਗੇਸ਼ਕਰ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਇਨੀਂ ਦਿਨੀਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਆਈ. ਸੀ. ਯੂ. ਵਿਚ ਭਰਤੀ ਹੈ। ਉਨ੍ਹਾਂ ਦਾ ਇਲਾਜ ਕਰ ਰਹੇ ਡਾ. ਪ੍ਰਤੀਤ ਸਮਧਾਨੀ ਨੇ ਦੱਸਿਆ ਕਿ ਲਤਾ ਮੰਗੇਸ਼ਕਰ ਨੂੰ ਦੇਖਭਾਲ ਦੀ ਲੋੜ ਹੈ ਤੇ ਉਹ ਕੁਝ ਹੋਰ ਦਿਨਾਂ ਤੱਕ ਡਾਕਟਰਾਂ ਦੀ ਨਿਗਰਾਨੀ ਵਿਚ ਰਹਿਣਗੇ।

ਡਾਕਟਰ ਨੇ ਦੱਸਿਆ ਕਿ ਕਿਸੇ ਨੂੰ ਵੀ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ। 92 ਸਾਲ ਦੀ ਲਤਾ ਮੰਗੇਸ਼ਕਰ ਨੂੰ ਕੋਰੋਨਾ ਤੇ ਨਿਮੋਨੀਆ ਕਾਰਨ ਪਿਛਲੇ ਹਫਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਵਿਚ ਕੋਰੋਨਾ ਦੇ ਹਲਕੇ ਲੱਛਣ ਵੀ ਸਨ। ਨਾਲ ਹੀ ਡਾ. ਪ੍ਰਤੀਤ ਨੇ ਲਤਾ ਮੰਗੇਸ਼ਕਰ ਦੇ ਫੈਂਸ ਤੋਂ ਉਨ੍ਹਾਂ ਦੇ ਜਲਦ ਤੋਂ ਜਲਦ ਰਿਕਵਰ ਹੋਣ ਲਈ ਦੁਆ ਦੀ ਵੀ ਅਪੀਲ ਕੀਤੀ। ਲਤਾ ਮੰਗੇਸ਼ਕਰ ਦੇ ਘਰ ਵਿਚ ਕੰਮ ਕਰਨ ਵਾਲੇ ਸਟਾਫ ਮੈਂਬਰ ਸਾਮਾਨ ਲੈਣ ਬਾਹਰ ਆਉਂਦੇ ਰਹਿੰਦੇ ਹਨ। ਉਨ੍ਹਾਂ ਵਿਚੋਂ ਇੱਕ ਸਟਾਫ ਮੈਂਬਰ ਸੰਕਰਮਿਤ ਹੋ ਗਿਆ ਸੀ। ਲਤਾ ਜੀ ਉਨ੍ਹਾਂ ਦੇ ਸੰਪਰਕ ਵਿਚ ਆਈ ਸੀ ਇਸਲਈ ਉਨ੍ਹਾਂ ਦਾ ਕੋਵਿਡ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ।

ਗੌਰਤਲਬ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਡਾ. ਪ੍ਰਤੀਤ ਲਤਾ ਮੰਗੇਸ਼ਕਰ ਦਾ ਇਲਾਜ ਕਰ ਰਹੇ ਹਨ। 2 ਸਾਲ ਪਹਿਲਾਂ ਨਵੰਬਰ 2019 ਵਿਚ ਵੀ ਸਾਹ ਲੈਣ ਵਿਚ ਤਕਲੀਫ ਤੇ ਨਿਮੋਨੀਆ ਹੋਣ ਕਾਰਨ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ।

Comment here

Verified by MonsterInsights