ਯੋਨੇਕਸ ਸਨਰਾਈਜ਼ ਇੰਡੀਆ ਓਪਨ ਵਿੱਚ ਕੋਰੋਨਾ ਦਾ ਵਿਸਫੋਟ ਹੋਇਆ ਹੈ । ਜਿਸ ਵਿੱਚ ਕਿਦਾਂਬੀ ਸ੍ਰੀਕਾਂਤ ਸਣੇ ਸੱਤ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਟੂਰਨਾਮੈਂਟ 11 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ 16 ਜਨਵਰੀ ਤੱਕ ਚੱਲੇਗਾ । ਜਿਹੜੇ ਖਿਡਾਰੀ ਪਾਜ਼ੀਟਿਵ ਪਾਏ ਗਏ ਹਨ ਉਨ੍ਹਾਂ ਵਿੱਚ ਕਿਦਾਂਬੀ ਸ਼੍ਰੀਕਾਂਤ, ਅਸ਼ਵਿਨੀ ਪੋਨੱਪਾ, ਰਿਤਿਕਾ ਰਾਹੁਲ ਠਾਕਰ, ਟਰੀਸਾ ਜੌਲੀ, ਮਿਥੁਨ ਮੰਜੂਨਾਥੀ, ਸਿਮਰਨ ਅਮਨ ਸਿੰਘੀ ਅਤੇ ਖੁਸ਼ੀ ਗੁਪਤਾ ਸ਼ਾਮਿਲ ਹਨ । ਇਹ ਸਾਰੇ ਖਿਡਾਰੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।
ਇਸ ਸਬੰਧੀ ਬੈਡਮਿੰਟਨ ਵਿਸ਼ਵ ਮਹਾਸੰਘ (BWF) ਨੇ ਪੁਸ਼ਟੀ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਸੱਤ ਖਿਡਾਰੀਆਂ ਨੇ ਇੰਡੀਆ ਓਪਨ 2022 ਤੋਂ ਬਾਹਰ ਹੋ ਗਏ ਹਨ । ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਇਹ ਖਬਰ ਸਾਹਮਣੇ ਆਈ ਹੈ। ਕੋਰੋਨਾ ਪਾਜ਼ੀਟਿਵ ਪਾਏ ਗਏ ਖਿਡਾਰੀਆਂ ਦੇ ਵਿਰੋਧੀਆਂ ਨੂੰ ਪਹਿਲੇ ਦੌਰ ਵਿੱਚ ਵਾਕਓਵਰ ਮਿਲੇਗਾ ਅਤੇ ਉਹ ਸਿੱਧੇ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਪਹੁੰਚ ਜਾਣਗੇ । BWF ਨੇ ਇੱਕ ਬਿਆਨ ਵਿੱਚ ਇਸਦੀ ਜਾਣਕਾਰੀ ਦਿੱਤੀ
ਦੱਸ ਦੇਈਏ ਕਿ BWF ਨੇ ਬਿਆਨ ਵਿੱਚ ਕਿਹਾ ਕਿ ਸਾਰੇ ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੈਡਮਿੰਟਨ ਵਿਸ਼ਵ ਫੈਡਰੇਸ਼ਨ ਅਤੇ ਭਾਰਤੀ ਬੈਡਮਿੰਟਨ ਸੰਘ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਟੈਸਟਿੰਗ ਪ੍ਰੋਟੋਕੋਲ ਲਾਗੂ ਕੀਤੇ ਗਏ ਹਨ। ਪਹਿਲੇ ਦੌਰ ਵਿੱਚ ਭਾਰਤੀ ਖਿਡਾਰੀਆਂ ਦਾ ਦਿਨ ਚੰਗਾ ਰਿਹਾ ਸੀ । ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਦੂਜੇ ਦੌਰ ਵਿੱਚ ਜਗ੍ਹਾ ਬਣਾ ਲਈ ਸੀ, ਜਦੋਂ ਕਿ ਸਾਇਨਾ ਨੇਹਵਾਲ ਖੁਸ਼ਕਿਸਮਤ ਰਹੀ ਕਿਉਂਕਿ ਚੈੱਕ ਗਣਰਾਜ ਦੀ ਤੇਰੇਜ਼ਾ ਸਵਾਬੀਕੋਵਾ ਪਹਿਲੇ ਦੌਰ ਵਿੱਚ ਜਿੱਤਣ ਤੋਂ ਬਾਅਦ ਰਿਟਾਇਰ ਹਰਟ ਹੋ ਗਈ ਸੀ ।
Comment here