ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਦੇ ਘਿਰਾਓ ਤੋਂ ਬਾਅਦ ਭਾਜਪਾ ਦੇ ਮੰਤਰੀਆਂ ਦੀ ਪ੍ਰੈੱਸ ਵਾਰਤਾ ਹੋਈ। ਇਸ ਦੌਰਾਨ ਕੇਂਦਰੀ ਮੰਤਰੀ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਅੱਤਵਾਦ ਦੇ ਗੰਭੀਰ ਦੌਰ ਵਿਚ ਇਸ ਤਰ੍ਹਾਂ ਦੇ ਸੁਰੱਖਿਆ ਦੀ ਚੂਕ ਨਹੀਂ ਹੋਈ ਜਿਵੇਂ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿਚ ਹੋਈ। ਪੰਜਾਬ ਸਰਕਾਰ ਨੇ ਨਿੱਜੀ ਰਾਜਨੀਤੀ ਵਿਚ ਤੋਲਦੇ ਹੋਏ ਮੋਦੀ ਪ੍ਰਤੀ ਉੁਨ੍ਹਾਂ ਦੀ ਈਰਖਾ ਸਾਫ ਜ਼ਾਹਿਰ ਕੀਤੀ ਹੈ। ਉਨ੍ਹਾਂ ਦੀ ਸੁਰੱਖਿਆ ਨਾਲ ਮਜ਼ਾਕ ਹੋਇਆ ਹੈ। ਪੰਜਾਬ ਸਰਕਾਰ ਨੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ, ਰਾਜਨੀਤਕ ਦਲ ਦੀ ਮਰਿਆਦਾ ਤੇ ਇਨਸਾਨੀ ਜਾਨ ਦੀ ਕੀਮਤ ਨੂੰ ਤਾਰ-ਤਾਰ ਕਰ ਦਿੱਤਾ ਹੈ ਤੇ ਨਾਲ ਹੀ ਪੰਜਾਬ ਦੇ ਅਕਸ ਨੂੰ ਵੀ ਖਰਾਬ ਕਰ ਦਿੱਤਾ ਹੈ।
ਇਸ ਤੋਂ ਬਾਅਦ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਾਫਲੇ ਨੂੰ ਰੋਕੇ ਜਾਣ ‘ਤੇ ਕਿਹਾ ਕਿ ਕਾਂਗਰਸ ਦੇ ਖੂਨੀ ਇਰਾਦੇ ਨਾਕਾਮ ਰਹੇ ਹਨ। ਜੋ ਲੋਕ ਕਾਂਗਰਸ ਵਿਚ ਮੋਦੀ ਨਾਲ ਈਰਖਾ ਕਰਦੇ ਹਨ, ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਕਿਸ ਤਰ੍ਹਾਂ ਭੰਗ ਕੀਤਾ ਜਾਵੇ, ਇਸ ਲਈ ਕੋਸ਼ਿਸ਼ ਕੀਤੀ । ਸੁਰੱਖਿਆ ਵਿਚ ਕੁਤਾਹੀ ਦਾ ਵਿਰੋਧ ਸਿਰਫ ਉਨ੍ਹਾਂ ਦੇ ਰਾਜਨੀਤਕ ਸੰਗਠਨ ਤੱਕ ਹੀ ਸੀਮਤ ਨਹੀਂ ਹੈ। ਸਮ੍ਰਿਤੀ ਈਰਾਨੀ ਨੇ ਕਿਹਾ ਕਿ ਕਾਂਗਰਸ ਨੂੰ ਮੋਦੀ ਨਾਲ ਨਫਰਤ ਹੈ ਪਰ ਇਸ ਦਾ ਹਿਸਾਬ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਨਹੀਂ ਲੈਣਾ ਚਾਹੀਦਾ ਸੀ। ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਸ ਜਵਾਬ ਦੇਣਾ ਹੋਵੇਗਾ?
ਪ੍ਰਧਾਨ ਮੰਤਰੀ ਕਿਸ ਰੂਟ ਤੋਂ ਇੱਕ ਥਾਂ ਉਤੇ ਪਹੁੰਚਦੇ ਹਨ ਤੇ ਉਸ ਪੂਰੇ ਰੂਟ ਦੀ ਸੁਰੱਖਿਆ ਦਾ ਪ੍ਰਬੰਧ ‘ਤੇ ਕੋਈ ਵੀ ਰੁਕਾਵਟ ਨਹੀਂ, ਇਹ ਭਰੋਸਾ ਪੰਜਾਬ ਪੁਲਿਸ ਨੇ ਮੋਦੀ ਦੇ ਸੁਰੱਖਿਆ ਦਸਤੇ ਨੂੰ ਦਿੱਤਾ। ਕੀ ਜਾਣਬੁਝ ਕੇ ਮੋਦੀ ਦੇ ਸੁਰੱਖਿਆ ਦਸਤੇ ਨੂੰ ਝੂਠ ਬੋਲਿਆ ਗਿਆ। ਪ੍ਰਧਾਨ ਮੰਤਰੀ ਜੀ ਦੇ ਪੂਰੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। 20 ਮਿੰਟ ਤੱਕ ਸੁਰੱਖਿਆ ਭੰਗ ਕੀਤੀ ਗਈ ਉਨ੍ਹਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਗੱਡੀ ਤੱਕ ਕਿਸ ਨੇ ਕਿਵੇਂ ਪਹੁੰਚਾਇਆ? ਇਹ ਜਾਣਕਾਰੀ ਸਾਧਾਰਨ ਤੌਰ ‘ਤੇ ਉਪਲਬਧ ਨਹੀਂ ਹੁੰਦੀ। ਉਸ ਸਮੇਂ ਕਿਸ ਨੇ ਲੋਕਾਂ ਨੂੰ ਫਲਾਈਓਵਰ ‘ਤੇ ਭੇਜਿਆ ਤੇ ਰੋਕਿਆ, ਇਸ ਦਾ ਜਵਾਬ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਦੇਣਾ ਪਵੇਗਾ? ਇਸ ਘਟਨਾਕ੍ਰਮ ਦੌਰਾਨ ਕਾਂਗਰਸ ਨੇ ਨੌਜਵਾਨਾਂ ਵਿਚ ਜੋਸ਼ ਦਾ ਇਜ਼ਹਾਰ ਕੀਤਾ। ਕਿਸ ਗੱਲ ਦਾ ਉਤਸਵ ਤੇ ਜੋਸ਼ ਹੈ? ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੌਤ ਦੀ ਕਗਾਰ ‘ਤੇ ਲੈ ਗਏ ਸਨ। ਮੈਨੂੰ ਗੁੱਸਾ ਇਸ ਗੱਲ ਦਾ ਹੈ ਕਿ ਜਦੋਂ ਸੁਰੱਖਿਆ ਕਰਮੀਆਂ ਨੇ ਪੰਜਾਬ ਸਰਕਾਰ ਤੋਂ ਉਸ ਸਮੇਂ ਸੰਪਰਕ ਬਣਾਉਣਾ ਚਾਹਿਆ ਤਾਂ ਮੁੱਖ ਮੰਤਰੀ ਦੇ ਦਫਤਰ ਤੋਂ ਕਿਸੇ ਨੇ ਵੀ ਗੱਲਬਾਤ ਨਹੀਂ ਕੀਤੀ। ਕਾਂਗਰਸ ਸਰਕਾਰ ਕਿਸ ਗੱਲ ਦਾ ਇੰਤਜ਼ਾਰ ਕਰ ਰਹੀ ਸੀ?
ਸਮ੍ਰਿਤੀ ਈਰਾਨੀ ਨੇ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਬਣੇ, ਨਾਗਰਿਕਾਂ ਦੇ ਵੋਟ ਤੇ ਆਸ਼ੀਰਵਾਦ ਨਾਲ। ਉੁਨ੍ਹਾਂ ਨਾਲ ਜੇ ਮੁਕਾਬਲਾ ਕਰਨਾ ਸੀ ਤਾਂ ਚੋਣਾਂ ਵਿਚ ਕਰਦੇ, ਸਾਜ਼ਿਸ਼ ਰਚਣ ਦੀ ਕੀ ਲੋੜ ਸੀ? ਪੂਰਾ ਰਾਸ਼ਟਰ ਸਵਾਲ ਕਰ ਰਿਹਾ ਹੈ? ਸਮ੍ਰਿਤੀ ਨੇ ਕਿਹਾ ਕਿ ਉਹ ਲੋਕ ਜੋ ਇਸ ਸਾਜ਼ਿਸ਼ ਦਾ ਹਿੱਸਾ ਹਨ ਉਨ੍ਹਾਂ ਨੂੰ ਕਹਿ ਦਿਓ ਕਿ ਮੇਰਾ ਵਿਸ਼ਵਾਸ ਹੈ ਕਿ ਨਿਆਂ ਨਿਸ਼ਚਿਤ ਤੌਰ ‘ਤੇ ਹੋ ਜਾਵੇ। ਵੈਰ ਮੋਦੀ ਨਾਲ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਾਲ ਬਾਂਕਾ ਕਰਨ ਦੀ ਇਸ ਸਾਜ਼ਿਸ਼ ਨੂੰ ਦੇਸ਼, ਸਮਰਥਨ ਨਹੀਂ ਦੇਵੇਗਾ।
Comment here