ਭਾਰਤ ਵਿੱਚ ਕੋਵਿਡ-19 ਦੇ ਇਲਾਜ ਲਈ ਖਾਣ ਵਾਲੀ ਗੋਲੀ ਵੀ ਲਾਂਚ ਹੋ ਗਈ ਹੈ। ਮੈਨਕਾਇਨਡ ਫਾਰਮਾ ਦੀ ਕੋਵਿਡ ਐਂਟੀਵਾਇਰਲ ਦਵਾਈ ਮੋਲਨੁਪੀਰਾਵੀਰ ਕੋਵਿਡ ਦੇ ਹਲਕੇ ਤੋਂ ਦਰਮਿਆਨੇ ਲੱਛਣਾਂ ਦੇ ਇਲਾਜ ਲਈ ਭਾਰਤ ਵਿੱਚ ਲਾਂਚ ਕੀਤੀ ਗਈ ਹੈ। ਇਸ ਗੋਲੀ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਵੱਲੋਂ ਐਮਰਜੈਂਸੀ ਮਨਜ਼ੂਰੀ ਮਿਲਣ ਤੋਂ ਬਾਅਦ ਲਾਂਚ ਕੀਤਾ ਗਿਆ ਹੈ। ਗੋਲੀਆਂ ਦਾ ਕੋਰਸ 5-ਦਿਨ ਦਾ ਹੈ ਅਤੇ ਇਸ ਦੀ ਕੀਮਤ 1,399 ਰੁਪਏ ਹੈ। ਇਹ ਮੌਜੂਦਾ ਮਹਾਮਾਰੀ ਦੌਰਾਨ ਸਭ ਤੋਂ ਸਸਤੇ ਐਂਟੀ-ਕੋਵਿਡ ਥੈਰੇਪੀਆਂ ਵਿੱਚੋਂ ਇੱਕ ਹੈ।
ਹੋਰ ਫਾਰਮਾ ਕੰਪਨੀਆਂ ਜਿਵੇਂ ਕਿ ਹੇਟਰੋ, ਸਨ ਫਾਰਮਾ ਅਤੇ ਡਾ. ਰੈੱਡੀਜ਼ ਵਰਗੀਆਂ ਲਗਭਗ ਦਰਜਨ ਕੰਪਨੀਆਂ ਆਪਣੇ ਖੁਦ ਦੇ ਓਰਲ ਥੈਰੇਪੀ ਦੀ ਵਰਤੋਂ ਕਰਕੇ ਦਵਾਈ ਬਣਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦੀਆਂ ਦਵਾਈਆਂ ਨਾਲ ਇਲਾਜ ਦੇ ਪੂਰੇ ਕੋਰਸ ਦੀ ਕੀਮਤ 1500 ਰੁਪਏ ਤੋਂ 2500 ਰੁਪਏ ਦੇ ਵਿਚ ਹੋਣ ਦੀ ਉਮੀਦ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਮੋਲਨੁਪੀਰਾਵੀਰ ਦਵਾਈ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਇੱਕ ਗੇਮਚੇਂਜਰ ਸਾਬਤ ਹੋ ਸਕਦੀ ਹੈ। ਮੈਨਕਾਇਨਡ ਫਾਰਮਾ ਨੇ ਐਂਟੀਵਾਇਰਲ ਦਵਾਈ ਮੋਲਨੁਪੀਰਾਵੀਰ 200 ਮਿਲੀਗ੍ਰਾਮ ਦਿੱਲੀ ਸਣੇ ਦੇਸ਼ ਦੇ ਕੁਝ ਸ਼ਹਿਰਾਂ ਵਿਚ ਲਾਂਚ ਕੀਤੀ ਹੈ। ਉਥੇ ਸਨਫਾਰਮਾ ਨੇ ਇਸ ਐਂਟੀਵਾਇਰਲ ਦਵਾਈ ਦੇ ਪੂਰੇ ਕੋਰਸ ਦੀ ਕੀਮਤ 1500 ਰੁਪਏ ਰੱਖੀ ਹੈ।
ਮੋਲਨੁਪੀਰਾਵੀਰ ਦੀ 800 ਐੱਮਜੀ ਦੀ ਡੋਜ਼ 5 ਦਿਨ ਤੱਕ ਦਿਨ ਵਿਚ ਦੋ ਵਾਰ ਦੇਣੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮਾਰਕੀਟ ਪਲੇਅਰ ਹੋਣ ਦੀ ਵਜ੍ਹਾ ਨਾਲ ਇਸ ਦਵਾਈ ਦੀ ਕੀਮਤ ਕਿਫਾਇਤੀ ਹੀ ਰਹਿਣ ਵਾਲੀ ਹੈ। ਇਹ ਦਵਾਈ ਕੋਰੋਨਾ ਸੰਕਰਮਣ ਖਿਲਾਫ 70 ਤੋਂ 80 ਫੀਸਦੀ ਤੱਕ ਪ੍ਰਭਾਵੀ ਹੈ। ਇਹ ਦਵਾਈ ਕੋਰੋਨਾ ਦੇ ਵੈਰੀਐਂਟ ਓਮਿਕ੍ਰੋਨ ਲਈ ਵੀ ਕਾਰਗਰ ਹੈ। ਇਸ ਨੂੰ ਮੁੱਖ ਤੌਰ ‘ਤੇ ਇੰਫੂਏਂਜਾ ਦੇ ਇਲਾਜ ਲਈ ਬਣਾਇਆ ਗਿਆ ਸੀ, ਜੋ ਇੱਕ ਐਂਟੀਵਾਇਰਲ ਦਵਾਈ ਹੈ।
Comment here