Indian PoliticsNationNewsPunjab newsWorld

ਪੰਜਾਬ ਦੇ DGP ਨੇ ਲੁਧਿਆਣਾ ‘ਚ ਹੋਏ ਬੰਬ ਧਮਾਕੇ ‘ਤੇ ਕੀਤੇ ਕਈ ਅਹਿਮ ਖੁਲਾਸੇ

ਲੁਧਿਆਣਾ ਵਿਚ ਹੋਏ ਬੰਬ ਧਮਾਕੇ ਦੀ ਜਾਂਚ ਤੋਂ ਬਾਅਦ ਪੰਜਾਬ ਦੇ ਡੀ. ਜੀ. ਪੀ. ਸਿਦਾਰਥ ਚਟੋਪਾਧਇਆਏ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਈ ਅਹਿਮ ਖੁਲਾਸੇ ਕੀਤੇ। DGP ਨੇ ਕਿਹਾ ਕਿ ਜਦੋਂ ਮੈਂ ਜੁਆਇਨ ਕੀਤਾ ਸੀ ਉਸ ਸਮੇਂ ਅੱਤਵਾਦ ਸਿਖਰ ‘ਤੇ ਸੀ ਤੇ ਅੱਜ ਵੀ ਪੰਜਾਬ ਪੁਲਿਸ ਵਿਚ ਕਈ ਅਧਿਕਾਰੀ ਤੇ ਮੁਲਾਜ਼ਮ ਅਜਿਹੇ ਹਨ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਹੈ ਤੇ ਕਰ ਰਹੇ ਹਨ।

ਅੱਜ ਫਿਰ ਚੁਣੌਤੀਆਂ ਹਨ ਜਿਸ ਵਿਚ ਮਾਫੀਆ, ਨਾਰਕੋ, ਅੱਤਵਾਦ ਆਦਿ ਸਾਰਿਆਂ ਦੇ ਇੱਕਜੁੱਟ ਸਬੰਧ ਹਨ। ਲੁਧਿਆਣਾ ਬਲਾਸਟ ਵਿਚ ਇਨ੍ਹਾਂ ਸਾਰਿਆਂ ਦੇ ਆਪਸੀ ਸਬੰਧ ਦੇ ਸਬੂਤ ਮਿਲੇ ਹਨ ਅਤੇ ਇਸ ‘ਚ ਪੁਲਿਸ ਨੇ 24 ਘੰਟੇ ਵਿਚ ਕ੍ਰੇਕ ਕੀਤਾ। ਇਹ ਇੱਕ ਇੱਕ ਵੱਡਾ ਬੰਬ ਧਮਾਕਾ ਸੀ। ਸਿਮਕਾਰਡ, ਮੋਬਾਈਲ, ਟੈਟੂ ਆਦਿ ਜਿਥੇ ਮੌਕੇ ‘ਤੇ ਮੈਂ ਅਤੇ ਮੁੱਖ ਮੰਤਰੀ ਨੇ ਖੁਦ ਦੇਖਿਆ ਜਿਥੋਂ ਸਾਨੂੰ ਪਤਾ ਚੱਲ ਸਕੇ ਕਿ ਇਸ ‘ਚ ਐਕਸਪਲੋਸਿਵ ਕੀ ਹੈ।

ਮੁਅੱਤਲ ਹੈੱਡ ਕਾਂਸਟੇਬਲ ਸੀ ਜੋ ਨਾਰਕੋਟਿਕਸ ਡਰੱਗ ਵਿਚ ਫੜਿਆ ਗਿਆ ਸੀ ਜਿਸ ਖਿਲਾਫ 2019 ਵਿਚ ਐੱਫ. ਆਈ. ਆਰ. ਨੰ. 5 ਦਰਜ ਹੋਈ ਸੀ ਤੇ ਐੱਸ. ਟੀ. ਐੱਫ. ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਜਦੋਂ ਮੁਨਸ਼ੀ ਸਦਰ ਸੀ ਅਤੇ ਇਸ ਦੇ ਸਾਥੀ ਅਮਨ ਤੇ ਵਿਕਾਸ ਸਨ ਜਿਨ੍ਹਾਂ ‘ਚ ਗਗਨਦੀਪ 2 ਸਾਲ ਜੇਲ੍ਹ ਕੱਟਣ ਤੋਂ ਬਾਅਦ ਆਇਆ ਅਤੇ 24 ਤਰੀਖ ਟ੍ਰਾਇਲ ‘ਤੇ ਸੀ।

ਜੇਲ੍ਹ ‘ਚ ਇਸ ਸਬੰਧੀ ਬਣੇ ਮਾਫੀਆ ਨਾਲ ਅਤੇ ਇਸ ਦੇ ਜੋ ਲੋਕ ਨਾਲ ਸਨ ਉਨ੍ਹਾਂ ਦੇ ਲਿੰਕ ਪੰਜਾਬ ਤੇ ਵਿਦੇਸ਼ ਵਿਚ ਬਣੇ ਜਿਸ ‘ਚ ਖਾਲਿਸਤਾਨੀ ਲੋਕ ਸ਼ਾਮਲ ਹਨ। ਡੀਜੀਪੀ ਨੇ ਕਿਹਾ ਕਿ RDX ਨੂੰ ਲੈ ਕੇ ਜਾਂਚਿਆ ਜਾ ਰਿਹਾ ਹੈ। ਗਗਨਦੀਪ ਦੀ ਪੇਸ਼ੀ ਆਉਣ ਵਾਲੀ ਸੀ ਅਤੇ ਉਹ ਟੈਕਨੀਕਲੀ ਵੀ ਚੰਗੀ ਜਾਣਕਾਰੀ ਰੱਖਦਾ ਸੀ ਅਤੇ ਜਿਸ ਸਮੇਂ ਉਹ ਬੰਬ ਅਸੈਂਬਲ ਕਰਨ ਗਿਆ ਸੀ ਉਸ ਸਮੇਂ ਉਸ ਦੇ ਨਾਲ ਕੋਈ ਨਹੀਂ ਸੀ।

ਪੰਜਾਬ ਵਿਚ ਨਾਰਕੋ ਟੈਰਰ ਨੂੰ ਲੈ ਕੇ ਵਿਦੇਸ਼ ਤੱਕ ਤਾਰ ਜੁੜਦੇ ਨਜ਼ਰ ਆਏ ਹਨ। ਨਾਰਕੋ ਨੂੰ ਲੈ ਕੇ ਪੁਲਿਸ ਐਕਟਿਵ ਹੈ ਜਿਸ ਵਿਚ ਡਰੱਗਜ਼ ਨੂੰ ਰੋਕਣ ਲਈ 40 ਹਜ਼ਾਰ ਕਰੋੜ ਦਾ ਟਰਨਓਵਰ ਹੈ, ਜਿਸ ਵਿਚ ਵਿਦੇਸ਼ ਵੀ ਭੇਜਿਆ ਜਾਂਦਾ ਹੈ ਅਤੇ ਉਸ ਵਿਚ ਪੱਕੇ ਸਬੂਤ ਨੂੰ ਲੈ ਕੇ ਗੱਲ ਕਰਾਂਗਾ। ਭੀੜਭਾੜ ਵਾਲੀ ਕੋਰਟ ਨਾਲ ਸਾਰੀਆਂ ਥਾਵਾਂ ‘ਤੇ ਨਜ਼ਰ ਹੈ। ਪਾਕਿਸਤਾਨ ਨੂੰ ਲੈ ਕੇ ਪੂਰਾ ਸ਼ੱਕ ਹੈ ਕਿ ਉਸ ਵਿਚ ਹੱਥ ਪਾਕਿਸਤਾਨ ਦਾ ਹੈ ਕਿਉਂਕਿ ਪਾਕਿਸਤਾਨ ਤੋਂ ਹੀ ਇਸ ਮਾਮਲੇ ਨੂੰ ਆਪ੍ਰੇਟ ਕੀਤਾ ਗਿਆ ਸੀ ਅਤੇ ਇਸ ‘ਚ ਖਾਲਿਸਤਾਨੀ ਲਿੰਕ ਵੀ ਸਾਹਮਣੇ ਆਏ ਹਨ।

Comment here

Verified by MonsterInsights