ਬਿਹਾਰ ਦੇ ਗੋਪਾਲਗੰਜ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਇੱਕ ਪਤੀ ਨੇ ਆਪਣੀ ਨਵੀਂ ਨਵੇਲੀ ਲਾੜੀ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਉਹ ਉਸ ਨੂੰ ਸਹੁਰੇ ਘਰ ਤੋਂ ਵਿਦਾ ਕਰਕੇ ਲੈ ਜਾ ਰਿਹਾ ਸੀ। ਰਸਤੇ ਵਿਚ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਵਾਰਦਾਤ ਤੋਂ ਬਾਅਦ ਦੋਸ਼ੀ ਨੇ ਮੀਰਗੰਜ ਥਾਣਾ ਖੇਤਰ ਦੇ ਜਿਗਨਾ ਵਿਚ ਮਾਣਕਪੁਰ ਪਿੰਡ ਦੇ ਨੇੜੇ ਐੱਨ.ਐੱਚ-531 ‘ਤੇ ਲਾਸ਼ ਨੂੰ ਸੁੱਟ ਦਿੱਤਾ ਤਾਂਕਿ ਇਸ ਨੂੰ ਸੜਕ ਹਾਦਸੇ ਦਾ ਰੂਪ ਦਿੱਤਾ ਜਾ ਸਕੇ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਦੋਸ਼ੀ ਪਤੀ ਅਤੇ ਉਸ ਦੇ ਇੱਕ ਸਾਥੀ ਨੂੰ ਸਿਰਫ ਕੁਝ ਹੀ ਘੰਟੇ ਅੰਦਰ ਗ੍ਰਿਫਤਾਰ ਕਰ ਲਿਆ।ਪੁਲਿਸ ਨੇ ਦੋਵਾਂ ਨੂੰ ਮੁਹੰਮਦਪੁਰ ਥਾਣਾ ਖੇਤਰ ਦੇ ਡੁਮਰੀਆ ਪੁਲ ਕੋਲੋਂ ਗ੍ਰਿਫਤਾਰ ਕੀਤਾ। ਔਰਤ ਦੀ ਪਛਾਣ ਸਿਵਾਲ ਜ਼ਿਲ੍ਹੇ ਦੇ ਬੜਹਰੀਆ ਥਾਣੇ ਦੇ ਪਕੜੀ ਪਿੰਡ ਦੀ ਰਹਿਣ ਵਾਲੀ 28 ਸਾਲਾ ਗੁਲਾਬਸਾ ਖਾਤੂਨ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਗੁਲਫਸਾ ਖਾਤੂਨ ਦੀ ਕੁਝ ਮਹੀਨੇ ਪਹਿਲਾਂ ਹੀ ਛਪਰਾ ਦੇ ਪਾਨਾਪੁਰ ਨਿਵਾਸੀ ਸੱਦਾਮ ਹੁਸੈਨ ਨਾਲ ਵਿਆਹ ਕੀਤਾ ਸੀ। ਹਥੂਆ ਐੱਸਪੀਡੀਓ ਨਰੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਦੇ ਗੱਡੀ ‘ਚ ਖੂਨ ਦੇ ਧੱਬੇ ਦੇ ਨਿਸ਼ਾਨ ਸਨ। ਗ੍ਰਿਫਤਾਰ ਹੋਣ ਤੋਂ ਬਾਅਦ ਦੋਸ਼ੀ ਨੇ ਆਪਣਾ ਜ਼ੁਲਮ ਵੀ ਕਬੂਲ ਲਿਆ ਹੈ।
Comment here