ਦੁਬਈ ਦੇ ਕਿੰਗ ਸ਼ੇਖ ਮੁਹੰਮਦ ਬਿਨ ਰਾਸ਼ਿਦ-ਅਲ-ਮਕਤੂਮ ਨੇ ਆਪਣੀ ਪਤਨੀ ਰਾਜਕਮਾਰੀ ਹਯਾ ਤੋਂ ਤਲਾਕ ਲੈ ਲਿਆ ਹੈ। ਇਸ ਦੇ ਬਦਲੇ ‘ਚ ਉਨ੍ਹਾਂ ਨੂੰ ਲਗਭਗ 5500 ਕਰੋੜ ਰੁਪਏ (554 ਮਿਲੀਅਨ ਪੌਂਡ) ਰਾਜਕੁਮਾਰੀ ਨੂੰ ਦੇਣੇ ਹੋਣਗੇ। ਬ੍ਰਿਟੇਨ ਦੀ ਹਾਈਕੋਰਟ ਨੇ ਕਿੰਗ ਨੂੰ ਇਸ ਲਈ ਹੁਕਮ ਦਿੱਤਾ ਹੈ। ਕੋਰਟ ਨੇ ਕਿਹਾ ਕਿ ਕਿੰਗ ਨੂੰ ਇਹ ਰਕਮ ਡਾਇਵੋਰਸ ਸੈਟਲਮੈਂਟ ‘ਚੋਂ ਇੱਕ ਹੈ। ਰਾਜਕੁਮਾਰੀ ਹਯਾ ਜਾਰਡਨ ਦੇ ਸਾਬਕਾ ਰਾਜਾ ਹੁਸੈਨ ਦੀ ਬੇਟੀ ਹੈ।
ਹਾਈਕੋਰਟ ਦੇ ਜੱਜ ਫਿਲਿਪ ਮੂਰ ਨੇ ਆਪਣੇ ਫੈਸਲੇ ‘ਚ ਕਿਹਾ ਕਿ ਰਾਜਕੁਮਾਰੀ ਹਯਾ ਅਤੇ ਉਸ ਦੇ ਬੱਚਿਆਂ ਨੂੰ ਅੱਤਵਾਦ ਜਾਂ ਫਿਰ ਅਗਵਾ ਵਰਗੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਉਸ ਦੀ ਸੁਰੱਖਿਆ ਲਈ ਖਾਸ ਇੰਤਜ਼ਾਮ ਹੋਣੇ ਚਾਹੀਦੇ ਹਨ। ਬ੍ਰਿਟੇਨ ਵਿਚ ਉਸ ਨੂੰ ਖਾਸ ਸੁਰੱਖਿਆ ਦੀ ਲੋੜ ਹੈ।
ਵਕੀਲਾਂ ਮੁਤਾਬਕ ਸ਼ੇਖ ਵੱਲੋਂ ਦਿੱਤੀ ਜਾਣ ਵਾਲੀ ਰਕਮ ‘ਚੋਂ 2500 ਕਰੋੜ ਰੁਪਏ ਰਾਜਕੁਮਾਰੀ ਹਯਾ ਨੂੰ ਇਕਮੁਸ਼ਤ ਦਿੱਤੇ ਜਾਣਗੇ। ਉਸ ਦੇ ਦੋਵੇਂ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ 2900 ਕਰੋੜ ਰੁਪਏ (290 ਮਿਲੀਅਨ ਪੌਂਡ) ਸਕਿਓਰਿਟੀ ਵਜੋਂ ਬੈਂਕ ਵਿਚ ਰੱਖੇ ਜਾਣਗੇ। ਇਸ ਤੋਂ ਇਲਾਵਾ ਬੱਚਿਆਂ ਦੇ ਵੱਡੇ ਹੋਣ ‘ਤੇ ਹਰ ਸਾਲ 112 ਕਰੋੜ ਰੁਪਏ (11.2 ਮਿਲੀਅਨ ਪੌਂਡ) ਦੇਣੇ ਹੋਣਗੇ। ਰਾਜਕੁਮਾਰ ਹਯਾ ਨੇ ਇਸ ਸੈਟਲਮੈਂਟ ਲਈ ਲਗਭਗ 14 ਹਜ਼ਾਰ ਕਰੋੜ ਰੁਪਏ (1.4 ਬਿਲੀਅਨ ਪੌਂਡ) ਮੰਗੇ ਸੀ।ਰਾਜਕੁਮਾਰੀ ਹਯਾ ਸ਼ੇਖ ਮੁਹੰਮਦ ਦੀ 6ਵੀਂ ਪਤਨੀ ਹੈ। ਉਸ ਨੇ ਆਕਸਫੋਰਡ ਤੋਂ ਰਾਜਨੀਤੀ, ਦਰਸ਼ਨ ਸ਼ਾਸਤਰ ਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਹੈ। 2004 ਵਿਚ ਦੁਬਈ ਦੇ ਕਿੰਗ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਨਿਕਾਹ ਕੀਤਾ। 2019 ਵਿਚ ਅਚਾਨਕ ਦੁਬਈ ਛੱਡ ਕੇ ਇੰਗਲੈਂਡ ਚਲੀ ਗਈ। ਇਸ ਤੋੰ ਬਾਅਦ ਆਪਣੇ ਪਤੀ ‘ਤੇ ਕਈ ਦੋਸ਼ ਲਗਾਏ। ਰਾਜਕੁਮਾਰੀ ਨੇ ਖੁਦ ਨੂੰ ਜਾਨ ਦਾ ਖਤਰਾ ਵੀ ਦੱਸਿਆ ਸੀ l
Comment here