Indian PoliticsNationNewsPunjab newsWorld

ATM ਤੋਂ ਕੈਸ਼ ਕਢਵਾਉਣਾ ਹੋਇਆ ਮਹਿੰਗਾ, ਪੈਸੇ ਕਢਵਾਉਣ ‘ਤੇ ਭਰਨਾ ਪਊ 21 ਰੁਪਏ ਸਰਵਿਸ ਚਾਰਜ

ਹੁਣ ਏਟੀਐਮ ਦੀ ਵਰਤੋਂ ਕਰਨ ਵਾਲੇ ਬੈਂਕ ਗਾਹਕਾਂ ਨੂੰ ਵਾਧੂ ਸਰਵਿਸ ਚਾਰਜ ਭਰਨਾ ਪਏਗਾ, ਕਿਉਂਕਿ ਰਾਸ਼ਟਰੀ ਬੈਂਕਾਂ ਨੇ ਏ.ਟੀ.ਐੱਮ ਦੀ ਵਰਤੋਂ ਲਈ ਆਪਣੇ ਖਰਚਿਆਂ ਵਿੱਚ ਸੋਧ ਕਰਦਿਆਂ ਇਨ੍ਹਾਂ ਵਿੱਚ ਵਾਧਾ ਕਰ ਦਿੱਤਾ ਹੈ।

ਬੈਂਕਾਂ ਵੱਲੋਂ ਭੇਜੇ ਗਏ ਇੱਕ ਸੰਦੇਸ਼ ਵਿੱਚ ਇਹ ਸੂਚਿਤ ਕੀਤਾ ਗਿਆ ਹੈ ਕਿ 21.01.22 ਤੋਂ ਸੋਧੇ ਹੋਏ ਸਰਵਿਸ ਚਾਰਜ ਲੱਗਣਗੇ। ਜਿਸ ਮੁਤਾਬਕ ਫ੍ਰੀ ਲਿਮਿਟ ਤੋਂ ਵੱਧ ਹੋਰ ਬੈਂਕਾਂ ਦੇ ਏ.ਟੀ.ਐੱਮ ਤੋਂ ਕੈਸ਼ ਕਢਵਾਉਣ ‘ਤੇ 21 ਰੁਪਏ ਤੇ ਬਿਨਾਂ ਕੈਸ਼ ਵਾਲੀ ਟਰਾਂਜ਼ੈਕਸ਼ਨ ਕਰਨ ‘ਤੇ 10 ਰੁਪਏ ਸਰਵਿਸ ਚਾਰਜ ਲੱਗੇਗਾ। ਇਸ ਵਿੱਚ ਜੀ.ਐਸ.ਟੀ. ਵੀ ਸ਼ਾਮਲ ਹੋਵੋਗਾ।

Comment here

Verified by MonsterInsights