Indian PoliticsNationNewsPunjab newsWorld

2022 ਵਿਚ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਮੁੜ ਤੋਂ ਸ਼ੁਰੂ ਕਰਵਾਵਾਂਗੇ ਵਿਸ਼ਵ ਕਬੱਡੀ ਕੱਪ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਕਬੱਡੀ ਖਿਡਾਰੀਆਂ ਲਈ ਕਈ ਵੱਡੇ ਐਲਾਨ ਕੀਤੇ ਗਏ। ਨਾਭਾ ਵਿਖੇ ਆਪਣੀ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ 2022 ਵਿਚ ਅਕਾਲੀ-ਬਸਪਾ ਦੀ ਸਰਕਾਰ ਬਣਨ ‘ਤੇ ਪੰਜਾਬ ਕਬੱਡੀ ਕੱਪ ਅਤੇ ਕਬੱਡੀ ਲੀਗ ਸ਼ੁਰੂ ਕਰਨ ਦੇ ਨਾਲ-ਨਾਲ ਕਾਂਗਰਸ ਸਰਕਾਰ ਦੁਆਰਾ ਬੰਦ ਕੀਤੇ ਵਿਸ਼ਵ ਕਬੱਡੀ ਕੱਪ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਉਹ ਸੂਬਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਬੱਡੀ ਨੂੰ ਮੁੜ ਸੁਰਜੀਤ ਕਰਨਗੇ। ਅਸੀਂ ਕਬੱਡੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਤਿੰਨ-ਪੱਖੀ ਰਣਨੀਤੀ ਤਿਆਰ ਕੀਤੀ ਹੈ। ਸ. ਬਾਦਲ ਨੇ ਕਿਹਾ ਕਿ ਹਰ ਸਾਲ ਪੰਜਾਬ ਵਿਚ 3 ਟੂਰਨਾਮੈਂਟ ਹੋਣਗੇ। ਇਕ ਪੰਜਾਬ ਕੱਪ, ਦੂਜਾ ਕਬੱਡੀ ਲੀਗ ਹੋਵੇਗਾ ਤੇ ਤੀਜਾ ਵਿਸ਼ਵ ਕੱਬਡੀ ਕੱਪ ਹੋਵੇਗਾ। ਪੰਜਾਬ ਕੱਪ ਲਈ 1 ਕਰੋੜ ਰੁਪਏ, ਕਬੱਡੀ ਲੀਗ ਲਈ 2 ਕਰੋੜ ਰੁਪਏ ਤੇ ਵਰਲਡ ਕੱਪ ਲਈ 5 ਕਰੋੜ ਰੁਪਏ ਦੀ ਇਨਾਮ ਰਾਸ਼ੀ ਰੱਖੀ ਜਾਵੇਗੀ।ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਵਿਚ ਇਕ ਕਬੱਡੀ ਸਟੇਡੀਅਮ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਖਿਡਾਰੀਆਂ ਨੂੰ 25 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਅਤੇ ਚੋਟੀ ਦੇ ਖਿਡਾਰੀਆਂ ਨੂੰ ਕੋਚ ਵਜੋਂ ਭਰਤੀ ਕੀਤੇ ਜਾਣ ਦਾ ਵੀ ਐਲਾਨ ਕੀਤਾ।

Comment here

Verified by MonsterInsights