ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਹਾਰਾਸ਼ਟਰ ਦੇ ਅਹਿਮਦਗੜ੍ਹ ਸਥਿਤ ਨਗਰ ਅਰਬਨ ਕੋ-ਆਪਰੇਟਿਵ ਬੈਂਕ ਲਿਮਿਟੇਡ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਬੈਂਕ ਦੇ ਗਾਹਕਾਂ ਲਈ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਕਢਵਾਉਣ ਦੀ ਸੀਮਾ 10,000 ਰੁਪਏ ਰੱਖੀ ਗਈ ਹੈ। ਕੇਂਦਰੀ ਬੈਂਕ ਨੇ ਬੈਂਕ ਦੀ ਵਿਗੜਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਹੈ।
ਬੈਂਕਿੰਗ ਰੈਗੂਲੇਸ਼ਨ ਐਕਟ (ਸਹਿਕਾਰੀ ਸਭਾਵਾਂ ‘ਤੇ ਲਾਗੂ), 1949 ਅਧੀਨ ਇਹ ਪਾਬੰਦੀਆਂ 6 ਦਸੰਬਰ, 2021 ਨੂੰ ਕਾਰੋਬਾਰ ਦੇ ਘੰਟਿਆਂ ਦੀ ਸਮਾਪਤੀ ਤੋਂ ਛੇ ਮਹੀਨਿਆਂ ਦੀ ਮਿਆਦ ਲਈ ਲਾਗੂ ਰਹਿਣਗੀਆਂ ਅਤੇ ਇਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ।RBI ਨੇ ਕਿਹਾ ਹੈ ਕਿ ਨਗਰ ਅਰਬਨ ਕੋ-ਆਪ੍ਰੇਟਿਵ ਬੈਂਕ ਆਪਣੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਕੋਈ ਕਰਜ਼ਾ ਜਾਂ ਐਡਵਾਂਸ ਦੇਵੇਗਾ ਅਤੇ ਨਾ ਹੀ ਕੋਈ ਕਰਜ਼ਾ ਰੀਨਿਊ ਕਰੇਗਾ। ਇਸ ਦੇ ਨਾਲ ਹੀ, ਬੈਂਕ ਨੂੰ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ, ਕਿਸੇ ਵੀ ਤਰ੍ਹਾਂ ਦੀ ਦੇਣਦਾਰੀ ਲੈਣ, ਭੁਗਤਾਨ ਅਤੇ ਜਾਇਦਾਦਾਂ ਦੇ ਤਬਾਦਲੇ ਜਾਂ ਵਿਕਰੀ ‘ਤੇ ਵੀ ਪਾਬੰਦੀ ਹੋਵੇਗੀ। ਰਿਜ਼ਰਵ ਬੈਂਕ ਨੇ ਕਿਹਾ ਕਿ ਬੈਂਕ ਦੇ ਗਾਹਕ ਆਪਣੇ ਬਚਤ ਬੈਂਕ ਜਾਂ ਚਾਲੂ ਖਾਤਿਆਂ ਤੋਂ 10,000 ਰੁਪਏ ਤੋਂ ਵੱਧ ਨਹੀਂ ਕੱਢਵਾ ਸਕਣਗੇ।
Comment here