ਗੋਇੰਦਵਾਲ ਸਾਹਿਬ ਇੰਡਸਟਰੀਅਲ ਏਰੀਆ ਨੂੰ ਜਾਂਦੀ ਸੜਕ ਜੋ ਕਿ ਸਰਕਾਰ ਵੱਲੋਂ 18 ਸਾਲਾਂ ਬਾਅਦ ਬਣਾਈ ਸੀ ਉਹ ਸੜਕ ਘਟੀਆ ਮਿਆਰ ਦੇ ਮਟੀਰੀਅਲ ਨਾਲ ਬੰਨ੍ਹ ਕਾਰਨ ਮਹਿਜ਼ 18 ਦਿਨਾਂ ਬਾਅਦ ਹੀ ਥਾਂ-ਥਾਂ ਤੋਂ ਟੁੱਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪ੍ਰਮੁੱਖ ਸੜਕ ਡਿਪਟੀ ਦਫ਼ਤਰ ,ਦਾਣਾ ਮੰਡੀ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਦੇ ਨਰਸਿੰਗ ਕਾਲਜ, ਭਾਰਤ ਹੈਵੀ ਇਲੈਕਟਰਿਕ ਦੇ ਯੂਨਿਟ ਅਤੇ ਸਨਾਅਤੀ ਅਦਾਰਿਆਂ ਅਤੇ ਨਵੀਂ ਬਣੀ ਜੇਲ੍ਹ ਨੂੰ ਜਾਣ ਦਾ ਰਸਤਾ ਹੈ ਜਿਥੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਖ਼ਸਤਾ ਹਾਲਤ ਸੜਕ ਤੋਂ ਗੁਜਰਦੇ ਹਨ।
ਸ਼੍ਰੋਮਣੀ ਅਕਾਲੀ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਅਤੇ ਐਸ.ਸੀ ਵਿੰਗ ਦੇ ਆਗੂ ਵਰਿੰਦਰ ਸਿੰਘ ਜੋਤੀ ਨੇ ਦੱਸਿਆ ਕਿ ਇਹ ਸੜਕ ਸਰਕਾਰ ਵੱਲੋਂ 18 ਸਾਲ ਬਾਅਦ ਬਣਾਈ ਗਈ ਹੈ। ਪਰ ਘਟੀਆ ਮਿਆਰ ਦਾ ਮਟੀਰੀਅਲ ਵਰਤਣ ਕਾਰਨ ਮਹਿਜ਼ 18 ਦਿਨਾਂ ਵਿੱਚ ਹੀ ਟੁੱਟ ਜਾਣ ਕਾਰਨ ਸੜਕ ਵਿੱਚ ਖੱਡੇ ਪੈ ਗਏ ਹਨ। ਉਕਤ ਆਗੂਆਂ ਨੇ ਉਕਤ ਸੜਕ ‘ਤੇ ਘਟੀਆ ਮੀਟਰੀਅਲ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਸੜਕ ਨੂੰ ਤੁਰੰਤ ਬਨਾਉਣ ਦੀ ਮੰਗ ਕੀਤੀ ਹੈ।
Comment here